ਜੀ ਐਸ ਪੰਨੂ
ਪਟਿਆਲਾ, 24 ਜਨਵਰੀ 2021 - ਐਸ ਐਸ ਪੀ ਪਟਿਆਲਾ ਦੀ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਜਸਵਿੰਦਰ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ, ਸਰਕਲ ਘਨੌਰ ਦੀ ਯੋਗ ਅਗਵਾਈ ਹੇਠ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸ਼ੰਭੂ ਨੇ ਦੋਰਾਨੇ ਨਾਕਾਬੰਦੀ ਮੁਹਮੰਦ ਜਾਵੇਦ ਪੁੱਤਰ ਦੀਨ ਮੁਹਮੰਦ ਵਾਸੀ ਸੂਫੀਟੋਲਾ, ਪੁਰਾਣਾ ਸ਼ਹਿਰ ਬਰੇਲੀ ਥਾਣਾ ਬਾਰਾਂਦਰੀ, ਜ਼ਿਲ੍ਹਾ ਬਰੇਲੀ, ਉੱਤਰ ਪ੍ਰਦੇਸ਼ ਨੂੰ ਸਮੇਤ ਇੱਕ ਕਿਲੋ ਗ੍ਰਾਮ ਅਫੀਮ ਦੇ ਕਾਬੂ ਕੀਤਾ ਹੈ, ਜਿਸ ਪਾਸੋਂ 1,37,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਮੁਕੱਦਮਾ ਥਾਣਾ ਸ਼ੰਭੂ ਦਰਜ ਰਜਿਸਟਰ ਕੀਤਾ ਗਿਆ ਹੈ। ਮੁਹਮੰਦ ਜਾਵੇਦ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ, ਉਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।