ਰਾਜਿੰਦਰ ਕੁਮਾਰ
- ਨਿਰਮਾਣ ਚ ਵਰਤੇ ਘਟੀਆ ਸਮਾਨ ਨਾਲ ਡਿੱਗਿਆ ਪੌੜੀਆ ਤੇ ਖਸਤਾ ਹਾਲਤ ਦੇਖਦੇ ਸਟੇਡੀਅਮ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਮਨੀਸ਼ ਤਿਵਾੜੀ , ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਸੰਬੰਧੀ ਦੱਸਦੇ ਮਨੀਸ਼ ਭਾਰਦਵਾਜ
ਬੰਗਾ 24 ਜਨਵਰੀ 2021 - ਸਥਾਨਿਕ ਸਾਗਰ ਗੇਟ ਵਿਖੇ ਸਾਲ 2016 ਅਕਾਲੀ ਭਾਜਪਾ ਸਰਕਾਰ ਦੋਰਾਨ 87 .65 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਵਾਲੇ ਸਟੇਡੀਅਮ ਵਿੱਚ ਹੋਈ ਘਪਲੇਬਾਜ਼ੀ ਦੀ ਜਾਂਚ ਕਰ ਸਰਕਾਰੀ ਅਤੇ ਰਾਜਨੀਤਕ ਆਗੂਆਂ ਖਿਲਾਫ ਬਣਦੀ ਕਾਰਵਾਈ ਜਲਦ ਕੀਤੀ ਜਾਵੇਗੀ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ਼੍ਰੀ ਅਨੰਦਪੁਰ ਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਮੁਨੀਸ਼ ਤਿਵਾੜੀ ਨੇ ਉਕਤ ਬਣਨ ਵਾਲੇ ਸਟੇਡੀਅਮ ਦੇ ਸਥਾਨ ਤੇ ਪੁੱਜ ਉੱਥੋਂ ਦੇ ਨਿਵਾਸੀਆਂ ਨਾਲ ਗੱਲਬਾਤ ਕਰਨ ਉਪਰੰਤ ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਨਗਰ ਕੌਂਸਲ ਦੀ ਕਮੇਟੀ ਵੱਲੋਂ ਇਕ ਮਤਾ ਪਾਸ ਕਰ ਇਸ ਸਟੇਡੀਅਮ ਦੀ ਸ਼ੁਰੁਆਤ ਕਰਵਾਈ ਸੀ,ਅਤੇ ਇਸ ਲਈ 50 ਲੱਖ ਦੇ ਕਰੀਬ ਫੰਡ ਵੀ ਜਾਰੀ ਕੀਤੇ ਸਨ। ਪਰ ਉਕਤ ਬਣਨ ਵਾਲਾ ਸਟੇਡੀਅਮ ਜੋ ਦੋ ਵਾਰੀ ਮਾਮੂਲੀ ਹੋਈ ਬਰਸਾਤ ਤੋਂ ਬਾਅਦ ਢਹਿ ਢੇਰੀ ਹੋ ਗਿਆ ਹੈ ਤੋਂ ਇੰਝ ਲੱਗਦਾ ਹੈ ਕਿ ਇਹ ਕੇਵਲ ਤੇ ਕੇਵਲ ਰੇਤ ਨਾਲ ਹੀ ਤਿਆਰ ਕੀਤਾ ਗਿਆ ਹੋਵੇ।ਉਂਨਾ ਕਿਹਾ ਕਿ ਉਹ ਇਸਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਘਪਲੇ ਵਿੱਚ ਸ਼ਾਮਿਲ ਦੋਸ਼ੀਆਂ ਤੇ ਜਲਦ ਤੋਂ ਜਲਦ ਕਾਰਵਾਈ ਕਰਵਾ ਕੇ ਲੋਕਾ ਦੀ ਮੇਹਨਤ ਦਾ ਪੈਸਾ ਅਜਾਈ ਨਹੀਂ ਜਾਣ ਦੇਣਗੇ।
ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ,ਸਾਬਕਾ ਵਿਧਾਇਕ ਚੌਧਰੀ ਮੋਹਣ ਸਿੰਘ ਬੰਗਾ, ਚੇਅਰਮੈਨ ਮਾਰਕੀਟ ਕਮੇਟੀ ਬੰਗਾ ਦਰਬਜੀਤ ਸਿੰਘ ਪੂਨੀ,ਚੇਅਰਮੈਨ ਪਵਨ ਦੀਵਾਨ,ਠੇਕੇਦਾਰ ਰਜਿੰਦਰ ਸਿੰਘ, ਡਾ ਹਰਪ੍ਰੀਤ ਕੈਂਥ, ਡਾ ਬਖਸ਼ੀਸ਼ ਸਿੰਘ, ਸੋਖੀ ਰਾਮ ਬੱਜੋ, ਅਵਤਾਰ ਸਿੰਘ ਸ਼ੇਰਗਿੱਲ, ਸਚਿਨ ਘਈ,ਹਰੀਪਾਲ ਤੋਂ ਮਨੀਸ਼ ਭਾਰਦਵਾਜ ਹਰੀਸ਼ ਬਜਾਜ, ਹਰਜੀਤ ਕੌਰ, ਆਰਤੀ ਵਰਮਾ, ਰਾਜੇਸ਼ ਕੁਮਾਰ, ਪਰਮਜੀਤ ਕੌਰ, ਹਰੀਸ਼ ਬਜਾਜ, ਰਸ਼ਪਾਲ ਕੌਰ, ਹਰੀਪਾਲ, ਤਲਵਿੰਦਰ ਕੌਰ, ਪਰਮਜੀਤ ਰਾਏ, ਕੀਮਤੀ ਸੱਦੀ, ਮਨਜਿੰਦਰ ਬੌਬੀ, ਪੂਨਮ ਮੂੰਗਾ , ਲਾਲੀ ਬੰਗਾ, ਅਰੁਣ ਘਈ, ਸੋਢੀ ਰਾਮ ਬੋਬੀ , ਵਿਜੈ ਕੁਮਾਰ, ਅੰਮ੍ਰਿਤ ਲਾਲ ਗੋਗੀ ਇਲਾਵਾ ਹੋਰ ਵੀ ਕਾਗਰਸੀ ਆਗੂ ਵਰਕਰ ਹਾਜ਼ਰ ਸਨ।