ਕੁਲਵਿੰਦਰ ਸਿੰਘ
- ਜਲ੍ਹਿਆਂਵਾਲੇ ਬਾਗ਼ ਸਾਕੇ ਦਾ ਸਾਲ ਦੱਸਿਆ 2019
ਅੰਮ੍ਰਿਤਸਰ, 24 ਜਨਵਰੀ 2021 - ਬੀਤੇ ਦਿਨੀਂ ਭਾਜਪਾ ਦੇ ਰਾਜ ਸਭਾ ਸਾਂਸਦ ਅਤੇ ਸਾਬਕਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਅੰਮ੍ਰਿਤ ਆਨੰਦ ਪਾਰਕ ਰਣਜੀਤ ਐਵਨਿਊ ਵਿਖੇ ਬਣਾਏ ਜਾ ਰਹੇ ਸ਼ਹੀਦੀ ਸਮਾਰਕ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਇਹ ਕਾਂਗਰਸ ਸਰਕਾਰ ਦੀ ਰਾਜਨੀਤੀ ਦਾ ਇੱਕ ਵੱਡਾ ਹਿੱਸਾ ਹੈ ਜੋ ਜਲ੍ਹਿਆਂਵਾਲਾ ਬਾਗ਼ ਤੋਂ ਕੁਝ ਹੀ ਦੂਰੀ ਦੇ ਵਿਚ ਸ਼ਹਿਰ ਵਿਚ ਇਕ ਸ਼ਹੀਦਾਂ ਦਾ ਨਵਾਂ ਸਮਾਰਕ ਬਣਾਇਆ ਜਾ ਰਿਹਾ ਹੈ।
ਸ਼ਵੇਤ ਮਲਿਕ ਗਲ ਤਾਂ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਦੀ ਕਰ ਰਹੇ ਸਨ ਪਰ ਉਨ੍ਹਾਂ ਨੂੰ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦਾ ਸਾਲ ਹੀ ਭੁੱਲ ਗਿਆ ਅਤੇ ਉਨ੍ਹਾਂ ਨੇ ਜਲ੍ਹਿਆਂਵਾਲੇ ਬਾਗ਼ ਦਾ ਸਾਕਾ 1919 ਦੀ ਬਜਾਏ 2019 ਕਿਹ ਦਿਤਾ, ਹੈਰਾਨੀ ਵਾਲੀ ਗੱਲ ਇਹ ਹੈ ਕਿ ਉਥੇ ਨਾਲ ਹੀ ਉਨ੍ਹਾਂ ਦੇ ਬੈਠੇ ਹੋਏ ਅੰਮ੍ਰਿਤਸਰ ਭਾਜਪਾ ਦੇ ਪ੍ਰਧਾਨ ਸੁਰੇਸ਼ ਮਹਾਜਨ ਅਤੇ ਹੋਰ ਭਾਜਪਾ ਨੇਤਾਵਾਂ ਵੀ ਵੱਲੋਂ ਓਸ ਵੇਲੇ ਕੁਝ ਵੀ ਨਹੀਂ ਕਿਹਾ ਗਿਆ। ਸ਼ਾਇਦ ਉਨ੍ਹਾਂ ਦਾ ਧਿਆਨ ਵੀ ਮੀਡੀਆ ਦੇ ਕੈਮਰੇ ਵੱਲ ਹੀ ਸੀ ਨਾ ਕਿ ਸ਼ਵੇਤ ਮਲਿਕ ਕੀ ਕਹਿ ਰਹੇ ਹਨ, ਇਹ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।