ਰਾਜਿੰਦਰ ਕੁਮਾਰ
ਬੰਗਾ, 24 ਜਨਵਰੀ 2021 - ਅੱਜ ਸਾਬਕਾ ਮੈਬਰ ਪਾਰਲੀਮੈਂਟ ਸਵ. ਸਤਨਾਮ ਸਿੰਘ ਕੈਥ ਜੀ ਦੀ ਤੀਜੀ ਬਰਸੀ ਤੇ ਉਨ੍ਹਾਂ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਸ਼ਰਧਾਜ਼ਲੀ ਸਮਾਗਮ ਪਿੰਡ ਸੋਤਰਾ (ਚੱਕ ਕਲਾਲ) ਵਿਖੇ ਕਰਵਾਇਆ ਗਿਆ, ਇਸ ਮੌਕੇ ਤੇ ਉਨ੍ਹਾਂ ਦੇ ਸਪੁੱਤਰ ਡਾ ਹਰਪ੍ਰੀਤ ਕੈਥ ਵਲੋਂ ਇਸ ਮੌਕੇ ਸੁਖਮਨੀ ਸਾਹਿਬ ਦੇ ਰੱਖੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਵੱਲੋ ਗੁਰਬਾਣੀ ਕੀਰਤਨ ਕਰਵਾਏ ਗਏ।
ਇਸ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਸਵ. ਸਤਨਾਮ ਸਿੰਘ ਕੈਥ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਰੱਖੇ ਕੇ ਕਿਹਾ ਕਿ ਸ਼੍ਰੀ ਕੈਂਥ ਨੇ ਸ਼ੁਰੂ ਤੋਂ ਅੰਤਿਮ ਚਰਨ ਤੱਕ ਰਜਨੀਤਿਕ ਸਫਰ ਤਹਿ ਕੀਤਾ ਉਹਨਾਂ ਦਾ ਸਦੀਵੀ ਵਿਛੋੜਾ ਦੇ ਜਾਣਾ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ ਪਾਰਟੀ ਤੇ ਪਰਿਵਾਰ ਲਈ ਇਸ ਮੌਕੇ ਤਿਵਾੜੀ ਹੋਣਾ ਵਲੋਂ ਉਹਨਾਂ ਨੂੰ ਬਰਸੀ ਮੌਕੇ ਸ਼ਰਧਾਂਜਲੀ ਦਿੱਤੀ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿਚ ਸਤਵੀਰ ਸਿੰਘ ਪੱਲੀ ਝਿੱਕੀ ਜਿਲ੍ਹਾ ਪਲੈਨਿੰਗ ਕਮੇਟੀ ਚੈਅਰਮੈਨ,ਰਾਜਿੰਦਰ ਸਿੰਘ ਠੇਕੇਦਾਰ,ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ,ਮੋਹਨ ਸਿੰਘ ਬੰਗਾ ਨੇ ਸ਼ਰਧਾ ਸੁਮਨ ਫੁੱਲ ਅਰਪਣ ਕੀਤੇ।
ਇਸ ਬਰਸੀ ਮੌਕੇ ਸ਼ਰਧਾ ਸੁਮਨ ਫੁਲ ਅਰਪਣ ਕਰਨ ਮੌਕੇ ਭੁਪਿੰਦਰ ਸਿੰਘ ਗਹੂਨੀਆ, ਸਤਵੀਰ ਸਿੰਘ ਪੱਲੀ ਝਿੱਕੀ , ਰਾਜਿੰਦਰ ਸਿੰਘ ਠੇਕੇਦਾਰ ,ਡਾ ਬਖਸ਼ੀਸ਼ ਸਿੰਘ ,ਜਸਵੀਰ ਸਿੰਘ ਸ਼ੀਰਾ , ਸਤਨਾਮ ਸੰਧੂ ,ਤਰਲੋਚਨ ਸਿੰਘ ਸੁੰਢ ,ਮਲਕੀਤ ਸਿੰਘ ਬਾਹੜੋਵਾਲ ,ਸਰਬਜੀਤ ਸਾਬੀ ਹਰਮੇਸ਼ ਵਿਰਦੀ ਦੇਸ ਰਾਜ ,ਦਰਬਜੀਤ ਪੂਨੀਆ, ਹੇਮ ਰਾਜ ਬੀ ਡੀ ਪੀ ਓ ਬੰਗਾ, ਦੇਸ ਰਾਜ ਨੰਬਰਦਾਰ ਰਾਕੇਸ਼ ਗੋਗਨਾ, ਰਘੁਵੀਰ ਬਿੱਲਾ ,ਅਰੂਣ ਘਈ ,ਮੋਹਨ ਲਾਲ ਬੰਗਾ, ਰਾਜਿੰਦਰ ਸ਼ਰਮਾ , ਤੀਰਥ ਸਿੰਘ ਸੌਖੀ, ਰਾਮ ਬਿਜੋ, ਸੁਖਦੇਵ ਸਿੰਘ ਚੇਤਾ ,ਬਲਬੀਰ ਸਿੰਘ ਸਾਬਕਾ ਸਰਪੰਚ ਪ੍ਰੀਤਮ ਦਾਸ ,ਲੱਡੂ ਰਾਮ ਸਰਪੰਚ ਰਮੇਸ਼ ਅਟਾਰੀ, ਰਾਮ ਕ੍ਰਿਸ਼ਨ ਪੱਲੀ ਝਿੱਕੀ , ਪਵਨ ਛਿੱਬਾ, ਰਾਕੇਸ਼ ਅਰੋੜਾ, ਅਜੈਬ ਸਿੰਘ , ਰਟੈਂਡਾ ,ਮਨਜਿੰਦਰ ਮੋਹਨ ਬੋਬੀ , ਕੀਮਤੀ ਸੱਦੀ, ਪਰਮਜੀਤ ਸਿੰਘ ,ਗਗਨ, ਸ਼ਕਤੀ ਅਨੰਦ, ਰਾਕੇਸ਼ ਕੁਮਾਰ, ਪਰਮਜੀਤ ਗੋੋੋੋੜ ,ਆਦਿ ਮੌਜੂਦ ਸਨ।