- ਆਜ਼ਾਦ ਗਰੁੱਪ ਦੇ ਹੋਰ ਉਮੀਦਵਾਰ ਵੀ ਜਲਦ ਹੋਣਗੇ ਅਕਾਲੀ ਦਲ ’ਚ ਸ਼ਾਮਲ : ਬਰਾੜ
ਮੋਹਾਲੀ, 23 ਜਨਵਰੀ 2021 - ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਅਤੇ ਸਾਬਕਾ ਅਕਾਲੀ ਕੌਂਸਲਰ ਗੁਰਮੁਖ ਸਿੰਘ ਸੋਹਲ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਕਰ ਲਈ। ਅੱਜ ਤੜਕਸਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਗ੍ਰਹਿ ਫੇਜ਼-2 ਵਿਖੇ ਪੁੱਜ ਕੇ ਉਨ੍ਹਾਂ ਪ੍ਰੋ. ਚੰਦੂਮਾਜਰਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਉੱਤੇ ਹੀ ਚੋਣ ਲੜਨ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਬੀਬੀ ਕੁਲਦੀਪ ਕੌਰ ਕੰਗ ਪ੍ਰਧਾਨ ਇਸਤਰੀ ਵਿੰਗ ਪਹਿਲਾਂ ਹੀ ਅਜਾਦ ਗਰੁੱਪ ਨੂੰ ਛੱਡ ਕੇ ਅਕਾਲੀ ਵਿਚ ਵਿਚ ਆ ਚੁੱਕੇ ਹਨ।
ਇਸ ਮੌਕੇ ਪਾਰਟੀ ਦੇ ਜ਼ਿਲਾ ਸਹਾਇਕ ਅਬਜ਼ਰਵਰ ਤੇ ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਤੇ ਬੁਲਾਰਾ ਨੇ ਕਿਹਾ ਕਿ ਉਪਰੋਕਤ 2 ਜ਼ਿਲਾ ਵਿੰਗਾਂ ਦੇ ਪ੍ਰਧਾਨਾਂ ਦਾ ਅਜ਼ਾਦ ਗਰੁੱਪ ਵਿਚੋਂ ਵਾਪਸ ਆਉਣ ਨਾਲ ਅਕਾਲੀ ਦਲ ਹੋਰ ਮਜ਼ਬੂਤ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਆਜ਼ਾਦ ਗਰੁੱਪ ਦੇ ਹੋਰ ਉਮੀਦਵਾਰ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜ਼ਾਦ ਗਰੁੱਪ ਵਿਚ ਹੁਣ ਤੱਕ ਜਿੰਨੇ ਵੀ ਉਮੀਦਵਾਰ ਗਏ ਹਨ, ਉਨ੍ਹਾਂ ਵਿਚ ਬਹੁਤ ਸਾਰੇ ਅਕਾਲੀ ਦਲ ਵਿਚੋਂ ਬਾਗੀ ਹੋ ਕੇ ਗਏ ਹਨ। ਉਮੀਦ ਹੈ ਕਿ ਉਨ੍ਹਾਂ ਵਿਚੋਂ ਬਹੁਤਿਆਂ ਦੀ ਛੇਤੀ ਹੀ ਘਰ ਵਾਪਸੀ ਹੋ ਜਾਵੇਗੀ, ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ, ਉਨ੍ਹਾਂ ਨੂੰ ਗੁੰਮਰਾਹ ਕਰਕੇ ਅਜ਼ਾਦ ਗਰੁੱਪ ਵਿਚ ਸ਼ਾਮਿਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਪੁਰਾਣੀ ਪਾਰਟੀ ਹੈ, ਜਿਸ ਦੀ ਹੋਂਦ ਹਮੇਸ਼ਾ ਬਰਕਰਾਰ ਰਹੇਗੀ। ਅਾਜਾਦ ਗਰੁੱਪ ਵਾਲੇ ਤਾਂ ਖੂਹ ਦੇ ਡੱਡੂ ਵਾਂਗ ਹੁੰਦੇ ਹਨ ਜੋ ਕੇਵਲ ਬਰਸਾਤਾਂ ਵਿਚ ਹੀ ਬਾਹਰ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਉੱਧਰ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੋਹਾਲੀ ਦੇ ਲੋਕ ਹੁਣ ਭਾਲੀਭਾਂਤ ਜਾਣ ਚੁੱਕੇ ਹਨ ਕਿ ਉਸ ਕੋਲ ਫੋਕੋ ਵਾਅਦਿਅਾਂ ਤੋਂ ਸਿਵਾ ਹੋ ਕੁਝ ਨਹੀਂ ਮਿਲ ਸਕਦਾ। ਅਕਾਲੀਅਾਂ ਵਲੋਂ ਸ਼ਹਿਰ ਦੇ ਕਰਵਾਏ ਵਿਕਾਸ ਕਾਰਜਾਂ ਨੂੰ ਵੀ ਕਾਂਗਰਸੀ ਅਾਪਣੇ ਵਲੋ ਕਰਵਾਏ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਪਰ ਅੱਜ ਦਾ ਪੜਿਅਾ-ਲਿਖਅਾ ਨੌਜਵਾਨ ਵਰਗ ਚੰਗੀ ਤਰ੍ਹਾਂ ਸਮਝ ਚੁੱਕਾ ਹੈ ਕਿ ਕੋਣ ਕਿੰਨੇ ਪਾਣੀ ਵਿਚ ਹੈ।
ਬਰਾੜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਅਾਪਣੇ ਚੋਣ ਮੈਨੀਫੈਸਟੋ ਵਿਚ ਮੋਹਾਲੀ ਦੇ ਵਿਕਾਸ ਸਬੰਧੀ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸਿਹਤ ਮੰਤਰੀ ਬਣੇ ਬਲਬੀਰ ਸਿੱਧੂ ਨੇ ਹਮੇਸ਼ਾ ਸ਼ਹਿਰ ਦੇ ਵਿਕਾਸ ਨੂੰ ਅੱਖੋ-ਪਰੋਖਾ ਕਰ ਕੇ ਮੋਹਾਲੀ ਨੂੰ ਵਿਨਾਸ਼ ਵੱਲ ਧਕੇਲਿਅਾ ਹੈ ਅਤੇ ਬਲਬੀਰ ਸਿੱਧੂ ਨੇ ਸਿਰਫ ਅਾਪਣੇ ਪਰਿਵਾਰਵਾਦ ਨੂੰ ਉਤਸ਼ਾਹਿਤ ਕੀਤਾ ਹੈ, ਜਿਸ ਦੀ ਉਦਾਹਰਣ ਉਨਾਂ ਦੇ ਸਕੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਹਨ, ਜਿਨਾਂ ਨੂੰ ਮੇਅਰ ਦੇ ਉਮੀਦਵਾਰ ਵਜੋ ਅੱਗੇ ਲਿਅਾਉਣ ਲਈ ਵਾਰਡ ਨੰਬਰ 10 ਤੋਂ ਕਾਰਪੋਰੇਸ਼ਨ ਚੋਣਾ ਵਿਚ ਖੜਾ ਕਰ ਿਦੱਤਾ ਹੈ ਤਾਂ ਜੋ ਇਹ ਦੋਵੇਂ ਭਰਾ ਰਲ ਕਿ ਸ਼ਹਿਰ ਨੂੰ ਲੁੱਟ ਸਕਣ, ਪਰ ਹੁਣ ਮੋਹਾਲੀ ਦੇ ਲੋਕ ਬਲਬੀਰ ਸਿੱਧ ਦੀਅਾਂ ਇਨਾਂ ਲੂਬੜ ਚਾਲਾਂ ਨੂੰ ਭਲੀਭਾਂਤੀ ਜਾਣ ਚੁੱਕੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਸੀਨੀਅਰ ਅਕਾਲੀ ਨੇਤਾ ਪ੍ਰਦੀਪ ਸਿੰਘ ਭਾਰਜ, ਗੁਰਮੁਖ ਸਿੰਘ ਸੋਹਲ ਪ੍ਰਧਾਨ ਬੀ. ਸੀ. ਵਿੰਗ ਜਿਲਾ ਮੋਹਾਲੀ, ਰਾਜ ਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮੋਹਾਲੀ, ਨਵ ਨਰਾਇਣ ਸਿੰਘ ਅੌਜਲਾ ਵੀ ਹਾਜਰ ਸਨ।