ਸਿੰਘੂ ਬਾਰਡਰ,22 ਜਨਵਰੀ,2021: ਸਿੰਘੂ ਬਾਰਡਰ ਤੇ ਕਿਸਾਨਾਂ ਨੇ ਹਿੰਸਾ ਫੈਲਾਉਣ ਦੇ ਕਥਿਤਾ ਦੋਸ਼ੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਜਿਸ ਤੋਂ ਬਾਅਦ ਕਿਸਾਨ ਮੋਰਚੇ ਵੱਲੋਂ ਇਸ ਕਥਿਤ ਦੋਸ਼ੀ ਨੂੰ ਕੁੰਡਲੀ ਥਾਣੇ ਦੀ ਪੁਲਿਸ ਹਵਾਲੇ ਕਰ ਦਿੱਤਾ। ਹਾਲਾਂਕਿ ਬਾਰਡਰ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਉਨ੍ਹਾਂ ਸਮਾਂ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਸੀਨੀਅਰ ਪੁਲਿਸ ਅਧਿਕਾਰ ਨਹੀਂ ਪਹੁੰਚਦਾ।
ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਦੇਰ ਰਾਤ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਕਿਸਾਨਾਂ ਨੇ ਇਸ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਸੀ। ਇਹ ਵਿਅਕਤੀ ਏਜੰਸੀਆੰ ਵੱਲੋਂ ਭੇਜਿਆ ਦੱਸਿਆ ਜਾ ਰਿਹਾ। ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ 23 ਤਾਰੀਖ ਨੂੰ ਦੋ ਥਾਵਾਂ ਤੇ ਹਥਿਆਰ ਚਲਾਉਣ ਦੀ ਇਸ ਵਿਅਕਤੀ ਦੀ ਯੋਜਨਾ ਸੀ। 24 ਤਰੀਕ ਨੂੰ ਸਟੇਜ 'ਤੇ ਚਾਰ ਲੋਕਾਂ ਨੂੰ ਸ਼ੂਟ ਕਰਨ ਦੀ ਯੋਜਨਾ ਸੀ।