ਅੰਮ੍ਰਿਤਸਰ, 22 ਜਨਵਰੀ 2021 - ਪੰਜਾਬ ਸਰਕਾਰ ਦਾ ਮਨੋਰਥ ਨੌਜਵਾਨ ਨੂੰ ਰੁਜਗਾਰ ਤੇ ਕਿੱਤਾ ਮੁਖੀ ਸਿਖਲਾਈ ਪ੍ਰਦਾਨ ਕਰਨਾ ਜਿਸ ਤਹਿਤ ਅੱਜ ਦਯਾਨੰਦ ਆਈ:ਟੀ:ਆਈ ਹਾਲਗੇਟ ਵਿਖੇ ਅਪ੍ਰੈਂਟਿਸਸ਼ਿਪ ਅਤੇ ਉਦਮ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਕੀਤਾ।
ਸ੍ਰੀ ਸੋਨੀ ਨੇ ਸਿਖਿਆਰਥੀਆਂ ਨੂੰ ਰੁਜਗਾਰ ਮੇਲੇ ਦੌਰਾਨ ਆਏ ਹੋਟਲ, ਇੰਡਸਟਰੀ, ਰੋਡਵੇਜ, ਵੇਰਕਾ ਮਿਲਕ ਪਲਾਂਟ ਵਿੱਚ ਅਪ੍ਰੈਂਟਿਸਸ਼ਿਪ ਅਧੀਨ ਨਿਯੁਕਤੀ ਪੱਤਰਾਂ ਦੀ ਵੰਡ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਅਪ੍ਰੈਂਟਿਸਸ਼ਿਪ ਸਮੇ ਦਿਲ ਲਗਾ ਕੰਮ ਦੀ ਮੁਹਾਰਤ ਹਾਸਲ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਹੀ ਪੁਰ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਵੱਲੋਂ ਅਪ੍ਰੈਂਟਿਸਸ਼ਿਪ ਦਾ ਨੌਕਰੀ ਲੈਣ ਲਈ ਲਾਭਦਾਇਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਅਪ੍ਰੈਂਟਿਸਸ਼ਿਪ ਦੌਰਾਨ ਸਿਖਿਆਰਥੀਆਂ ਨੂੰ ਪਹਿਲੇ ਸਾਲ 7000 ਰੁਪਏ, ਦੂਜੇ ਸਾਲ 7700 ਰੁਪਏ ਅਤੇ ਤੀਜੇ ਸਾਲ ਦੌਰਾਨ 8050 ਰੁਪਏ ਪ੍ਰਤੀ ਮਹੀਨਾ ਵਜੀਫਾ ਮਿਲੇਗਾ। ਸ੍ਰੀ ਸੋਨੀ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ ਵੱਖ ਭਲਾਈ ਸਕੀਮਾਂ ਦੀ ਵੀ ਜਾਣਕਾਰੀ ਦਿੱਤੀ।
ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਨੌਜਵਾਨਾਂ ਨੂੰ ਰੁਜਗਾਰ ਦੇ ਮੇਲੇ ਲਗਾ ਕੇ ਰੁਜਗਾਰ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਰਾਜ ਦੇ ਲੋਕਾਂ ਨੂੰ ਸਿਖਿਆ ਦੇ ਨਾਲ ਨਾਲ ਸਿਹਤ ਸੁਵਿਧਾਵਾਂ ਅਤੇ ਰੁਜਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣੇ ਚੋਣ ਮਨੋਰਥ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਬੇਰੁਜਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ ਅਤੇ ਇਸੇ ਹੀ ਤਹਿਤ ਹਰ ਮਹੀਨੇ ਰੁਜਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਰੁਜਗਾਰ ਪ੍ਰਦਾਨ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਸਹਾਇਕ ਡਾਇਰੈਕਟਰ-ਕਮ-ਪ੍ਰਿੰਸੀਪਲ ਸਰਕਾਰੀ ਆਈ:ਟੀ:ਆਈ ਰਣਜੀਤ ਐਵੀਨਿਊ ਸ੍ਰ ਗੁਰਬਖਸ ਸਿੰਘ, ਪ੍ਰਿੰਸੀਪਲ ਆਈ:ਟੀ:ਆਈ ਦਯਾਨੰਦ ਸ੍ਰੀ ਜਤਿੰਦਰ ਸਿੰਘ, ਸ੍ਰੀ ਤਜਿੰਦਰ ਸਿੰਘ, ਇਲੈਕਟ੍ਰੀਸ਼ਨ ਇੰਸਟਰਕਟਰ, ਓ:ਐਸ:ਡੀ ਕੈਪਟਨ ਸੰਜੀਵ ਸ਼ਰਮਾ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।