ਅਸ਼ੋਕ ਵਰਮਾ
ਬਠਿੰਡਾ, 22 ਜਨਵਰੀ 2021: ਸੁਦੇਸ਼ ਵਾਟਿਕਾ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭਾਗੀ ਵਾਂਦਰ ਜਿਲ੍ਹਾ ਬਠਿੰਡਾ ਦੀ ਪਿ੍ਰੰਸੀਪਲ ਮੀਨੂੰ ਗਰਗ ਨੂੰ ‘ਭੀਸ਼ਮ ਦੀ ਡੀਟਰਮੀਨੇਸ਼ਨ ਐਵਾਰਡ 2021’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ‘ਸਰਟੀਫਿਕੇਟ ਫਾਰ ਦੀ ਐਕਸੀਲੈਂਸ ਇਨ ਐਕਸਕੂਸਿਵ ਐਜੂਕੇਸ਼ਨ’ ਵੀ ਹਾਸਲ ਹੋਇਆ ਹੈ।ਇਹ ਅਵਾਰਡ ਆਲ ਇੰਡੀਆ ਪਿ੍ਰੰਸੀਪਲਜ਼ ਐਸੋਸੀਏਸ਼ਨ ਵੱਲੋਂ ਕਰਵਾਏ ਸਮਾਗਮ ਦੌਰਾਨ ਦਿੱਤੇ ਗਏ ਜਿਹਨਾਂ ਲਈ 3100 ਪਿ੍ਰੰਸੀਪਲਾਂ ਨੇ ਨਾਮ ਦਰਜ ਕਰਵਾਏ ਸਨ।
ਇਹਨਾਂ ਵਿੱਚੋਂ ਪੂਰੇ ਮੁਲਕ ਚੋਂ 400 ਦੀ ਚੋਣ ਕੀਤੀ ਗਈ ਜਿਹਨਾਂ ਚੋਂ ਮੀਨੂੰ ਗਰਗ ਇੱਕ ਹਨ ਜੋ ਵਕਾਰੀ ਸਨਮਾਨ ਹਾਸਲ ਕਰਨ ’ਚ ਸਫਲ ਹੋਏ ਹਨ। ਇਹਨਾਂ ਪੁਰਸਕਾਰਾਂ ਲਈ ਕਈ ਤਰਾਂ ਦੇ ਮਾਪਦੰਡ ਰੱਖੇ ਗਏ ਸਨ ਜਿਹਨਾਂ ਤੇ ਖਰਾ ਉੱਤਰਨ ਕਾਰਨ ਏਆਈਪੀਏ ਦੇ ਪ੍ਰਧਾਨ ਨਵਦੀਪ ਭਾਰਦਵਾਜ, ਮੀਤ ਪ੍ਰਧਾਨ ਅਤੁਲ ਹੰਸ,ਜਰਨਲ ਸਕੱਤਰ ਪਵਨ ਗੁਪਤਾ,ਪੂਸਾ ਪ੍ਰਧਾਨ ਵਿਨੋਦ ਖੁਰਾਣਾ ਅਤੇ ਜਰਨਲ ਸਕੱਤਰ ਮਹਿੰਦਰ ਪਾਲ ਸਿੰਘ ਨੇ ਪਿ੍ਰੰਸੀਪਲ ਮੀਨੂੰ ਗਰਗ ਨੂੰ ਸਨਮਾਨਿਤ ਕੀਤਾ। ਪਿ੍ਰੰਸੀਪਲ ਮੀਨੂੰ ਗਰਗ ਨੇ ਸਕੂਲ ਤਰਫੋਂ ਪਹਿਲਾਂ ਦੀ ਤਰਾਂ ਹੀ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਦੇ ਰਹਿਣ ਪ੍ਰਤੀ ਵਚਨਬੱਧਤਾ ਦੁਰਹਾਈ ਹੈ। ਉਹਨਾਂ ਦੱਸਿਆ ਕਿ ਇਸ ਸਕੂਲ ਚੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਚੰਗੇ ਅਹੁਦਿਆਂ ਤੇ ਹੁੰਦਿਆਂ ਦੇਸ਼ ਦੀ ਸੇਵਾ ਕਰ ਰਹੇ ਹਨ ਜਿਸ ਤੇ ਸਮੁੱਚੇ ਸਕੂਲ ਨੂੰ ਮਾਣ ਹੈ। ਉਹਨਾਂ ਇਹਨਾਂ ਸਨਮਾਨਾਂ ਲਈ ਸਭਨਾਂ ਦਾ ਧੰਨਵਾਦ ਵੀ ਕੀਤਾ ਹੈ।