ਕਪੂਰਥਲਾ, 22 ਜਨਵਰੀ – ਦਿਵਿਯਾਂਗ ਵਿਅਕਤੀਆਂ ਨੂੰ ਯੂ.ਡੀ.ਆਈ.ਡੀ. ਕਾਰਡ ਜਾਰੀ ਕਰਨ ਲਈ 31 ਜਨਵਰੀ ਤੱਕ ਕੈਂਪ ਲਗਾਏ ਜਾਣਗੇ । ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਨੇ ਦੱਸਿਆ ਕਿ 10 ਪਹਿਲਾ ਕੈਂਪ 10 ਦਸੰਬਰ ਨੂੰ ਸ਼ੁਰੂ ਹੋਇਆ ਸੀ ਅਤੇ 31 ਜਨਵਰੀ ਤੱਕ ਕੁੱਲ 25 ਵਿਸ਼ੇਸ਼ ਕੈਂਪ ਲਗਾਉਣ ਦੀ ਯੋਜਨਾ ਹੈ ਜਿਨ੍ਹਾਂ ਵਿਚੋਂ ਵੱਖ ਵੱਖ ਸਿਹਤ ਕੇਂਦਰਾਂ ਤੇ 15 ਕੈਂਪ ਲੱਗ ਚੁੱਕੇ ਹਨ।
ਉਨਾਂ ਦੱਸਿਆ ਕਿ ਵੱਖ ਵੱਖ ਸਿਹਤ ਕੇਂਦਰਾਂ ਤੇ ਇਨ੍ਹਾਂ ਕੈਂਪਾ ਨੂੰ ਲਗਾਉਣ ਦਾ ਉਦੇਸ਼ ਦਿਵਿਯਾਂਗ ਵਿਅਕਤੀਆਂ ਨੂੰ ਉਨ੍ਹਾਂ ਦੇ ਨਜਦੀਕੀ ਕੇਂਦਰ ਤੇ ਹੀ ਇਹ ਕਾਰਡ ਬਣਵਾਉਣ ਦੀ ਸਹੂਲਤ ਦੇਣਾ ਹੈ। ੳੇੁਨ੍ਹਾਂ ਦੱਸਿਆ ਕਿ ਹੁਣ ਤੱਕ ਲੱਗੇ ਇਨ੍ਹਾਂ ਕੈਂਪਾਂ ਵਿਚ ਕੁੱਲ 551 ਬਿਨੈਪੱਤਰ ਪ੍ਰਾਪਤ ਹੋਏ ਸਨ ਜਿਨ੍ਹਾਂ ਵਿਚੋਂ 174 ਬਿਨੈਪੱਤਰਾਂ ਨੂੰ ਡਿਜੀਟਲਾਈਜ ਕੀਤਾ ਗਿਆ। ਇਸ ਤੋਂ ਇਲਾਵਾ 377 ਨਵੇਂ ਸਰਟੀਫਿਕੇਟ ਜਾਰੀ ਕੀਤੇ ਗਏ ਅਤੇ 210 ਨੂੰ ਹਿਅਰਿੰਗ ਐਂਡ ਮੈਂਟਲ ਇਲਨੈੱਸ ਦੇ ਚੱਲਦਿਆਂ ਮੈਡੀਕਲ ਕਾਲੇਜ ਵਿਚ ਰੈਫਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲਾਂ ਦਿਵਿਯਾਂਗ ਵਿਅਕਤੀਆਂ ਨੂੰ ਵਿਭਾਗ ਵੱਲੋਂ ਮੈਨੁਅਲ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਸਨ ਉਥੇ ਹੁਣ ਸਰਕਾਰ ਵੱਲੋਂ ਚਲਾਏ ਯੂ.ਡੀ.ਆਈ.ਡੀ. ਪ੍ਰੋਜੈਕਟ ਦੇ ਤਹਿਤ ਉਨ੍ਹਾਂ ਨੂੰ ਵਿਸ਼ੇਸ਼ ਆਈ.ਡੀ.ਕਾਰਡ ਜਾਰੀ ਕੀਤਾ ਜਾ ਰਿਹਾ ਹੈ ਜਿਸ ਨੂੰ ਆਨਲਾਈਨ ਅਸੈਸ ਕੀਤਾ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਜਾਰੀ ਹੋਣ ਨਾਲ ਦਿਵਿਯਾਂਗ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਵਾਰ ਵਾਰ ਹਸਪਤਾਲਾਂ ਵਿਚ ਨਹੀਂ ਆਉਣਾ ਪਏਗਾ।