ਅਸ਼ੋਕ ਵਰਮਾ
ਮਾਨਸਾ, 22ਜਨਵਰੀ 2021: ਸਾਲ-2020 ਦੌਰਾਨ ਭਾਰਤ ਵਿੱਚ ਡੇਢ ਲੱਖ ਤੋੋਂ ਵੱਧ ਕੀਮਤੀ ਜਾਨਾਂ ਸੜਕੀਂ ਦੁਰਘਟਨਾਵਾਂ ਕਰਕੇ ਚਲੀਆਂ ਗਈਆਂ ਸਨ ਅਤੇ ਕਾਫੀ ਲੋੋਕ ਸੜਕੀਂ ਸੱਟਾਂ ਲੱਗਣ ਕਰਕੇ ਅਪਾਹਜਾਂ ਵਾਲਾ ਜੀਵਨ ਬਤੀਤ ਕਰ ਰਹੇ ਹਨ। ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਅਜਾਈ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਭਾਰਤ ਸਰਕਾਰ ਦੇ ਆਵਾਜਾਈ ਵਿਭਾਗ ਵੱਲੋੋ ’ਸੜਕ ਸੁਰੱਖਿਆ-ਜੀਵਨ ਰੱਖਿਆ’ ਦੇ ਨਾਹਰੇ ਤਹਿਤ 17 ਫਰਵਰੀ ਤੱਕ ਨੈਸ਼ਨਲ ਰੋਡ ਸੇਫਟੀ ਮਹੀਨਾ ਮਨਾਉਣ ਦੇ ਆਦੇਸ਼ਾਂ ਤਹਿਤ ਮਾਨਸਾ ਪੁਲਿਸ ਵੀ ਇਸ ਦਿਸ਼ਾ ’ਚ ਕਈ ਕਦਮ ਚੁੱਕ ਰਹੀ ਹੈ। ਸੀਨੀਅਰ ਕਪਤਾਨ ਪੁਲਿਸ ਮਾਨਸਾ ਸੁਰੇਂਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਪ੍ਰਵਾਹੀ ਅਤੇ ਬੇਧਿਆਨੀ ਨਾਲ ਗੱਡੀਆਂ ਚਲਾਉਣ, ਨਸ਼ੇ ਦਾ ਸੇਵਨ ਕਰਕੇ ਡਰਾਇਵਿੰਗ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਸੜਕੀਂ ਦੁਰਘਟਨਾਵਾਂ ਵਿੱਚ ਵਾਧਾ ਹੋੋ ਰਿਹਾ ਹੈ ਜਿਸ ਕਰਕੇ ਰੋੋਜਾਨਾ ਹੀ ਕੀਮਤੀ ਜਾਨਾਂ ਦੁਰਘਟਨਾਵਾਂ ਦੀ ਭੇਟ ਚੜ ਰਹੀਆਂ ਹਨ।
ਉਹਨਾਂ ਦੱਸਿਆ ਕਿ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਮੁੱਚੀ ਮਾਨਸਾ ਪੁਲਿਸ ਤੋਂ ਇਲਾਵਾ ਟਰੈਫਿਕ ਵਿੰਗ ਅਤੇ ਟਰੈਫਿਕ ਐਜੂਕੇਸ਼ਨ ਸੈਲ ਕੋਵਿਡ-19 ਦੀਆਂ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਸਿੱਖਿਆ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਆਮ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਦੋੋ-ਪਹੀਆ ਵਾਹਨ ਚਲਾਉਦੇ ਸਮੇਂ ਸਿਰ ’ਤੇ ਹੈਲਮਟ ਜਰੂਰ ਪਹਿਨਣ, ਨਸ਼ੇ ਦਾ ਸੇਵਨ ਕਰਕੇ ਗੱਡੀਆਂ ਨਾ ਚਲਾਉਣ, ਦੋੋ-ਪਹੀਆਂ ਵਾਹਨ ’ਤੇ ਤਿੰਨ ਸਵਾਰੀਆਂ ਨਾ ਬਿਠਾਉਣ, ਮੋੋਬਾਇਲ ਫੋੋਨ ਦੀ ਵਰਤੋੋਂ ਨਾ ਕਰਨ, ਅਤੇ ਸੀਟ-ਬੈਲਟ ਲਗਾ ਕੇ ਹੀ ਚਾਰ-ਪਹੀਆਂ ਗੱਲੀਆਂ ਚਲਾਉਣ। ਐਸ.ਐਸ.ਪੀ. ਨੇ ਸਮੂਹ ਡਰਾਈਵਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਦੇ ਨਾਲ-ਨਾਲ ਇਹਨਾਂ ਸਾਵਧਾਨੀਆਂ ਦੀ ਵਰਤੋੋਂ ਨੂੰ ਯਕੀਨੀ ਬਨਾਉਣ, ਕਿਉਕਿ ਤੁਹਾਡਾ ਜੀਵਨ ਤੁਹਾਡੇ ਪਰਿਵਾਰ ਅਤੇ ਸਮਾਜ ਲਈ ਤੁਹਾਡੇ ਸਮੇਂ ਤੇ ਧਨ ਨਾਲੋੋਂ ਜਿਆਦਾ ਕੀਮਤੀ ਹੈ।
ਉਹਨਾਂ ਦੱਸਿਆ ਕਿ ਸਰਦੀਆਂ ਦਾ ਮੌੌਸਮ ਹੋੋਣ ਕਰਕੇ ਧੁੰਦ ਵਾਲੇ ਮੌੌਸਮ ਦੌੌਰਾਨ ਦੁਰਘਟਨਾਵਾਂ ਤੋੋਂ ਬਚਾਅ ਲਈ ਗੱਡੀਆਂ ’ਤੇ ਰਿਫਲੈਕਰ ਲਾਉਣ ਦੀ ਮੁਹਿੰਮ ਤਹਿਤ ਮਾਨਸਾ ਪੁਲਿਸ 25,000 ਤੋੋਂ ਵੱਧ ਰਿਫਲੈਕਟਰ ਲਾ ਚੁੱਕੀ ਹੈ ਅਤੇ ਇਹ ਮੁਹਿੰਮ ਹੁਣ ਵੀ ਜਾਰੀ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਇਸ ਮੌਸਮ ’ਚ ਗੱਡੀਆਂ ਲੋੋਅ-ਬੀਮ ਤੇ ਚਲਾਉਣ, ਫੌਗ ਲਾਈਟਾਂ ਦੀ ਵਰਤੋੋਂ ਕਰਨ, ਵਹੀਕਲਾਂ ਨੂੰ ਨਿਰਧਾਰਿਤ ਗਤੀ ’ਤੇ ਚਲਾਉਣ, ਗੱਡੀਆਂ ਵਿਚਕਾਰ ਦੂਰੀ ਰੱਖਣ , ਸੜਕ ਤੇ ਲੱਗੀ ਸਫੈਦ ਪੱਟੀ ਨੂੰ ਇੱਕ ਮਾਰਗ-ਦਰਸ਼ਕ ਦੇ ਰੂਪ ਵਿੱਚ ਵਰਤਣ ,ਹੰਗਾਮੀ ਹਾਲਤ ’ਚ ਗੱਡੀ ਸੜਕ ਦੇ ਇੱਕ ਖਾਸੇ ਖੜਾਉਣ, ਜਿਆਦਾ ਆਵਾਜਾਈ ਵਾਲੀਆ ਸੜਕਾਂ ਤੇ ਵਾਹਨ ਨੂੰ ਰੋੋਕਣ ਤੋੋਂ ਬਚਣ, ਅਤੇ ਗੈਰ ਜਰੂਰੀ ਓਵਰਟੇਕਿੰਗ ਨਾਂ ਕਰਨ ਲਈ ਵੀ ਸਮਝਾਇਆ ਜਾ ਰਿਹਾ ਹੈ।