-ਕਿਹਾ, 25 ਜਨਵਰੀ ਤੋਂ 31 ਜਨਵਰੀ ਤੱਕ ਕੇਵਲ ਨਵੇਂ ਵੋਟਰ ਹੀ ਆਪਣਾ ਕਾਰਡ ਕਰ ਸਕਦੇ ਹਨ ਡਾਊਨਲੋਡ
ਹੁਸ਼ਿਆਰਪੁਰ, 22 ਜਨਵਰੀ 2021 - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਰਾਸ਼ਟਰੀ ਵੋਟਰ ਦਿਵਸ 25 ਜਨਵਰੀ ਨੂੰ ਈ-ਈ.ਪੀ.ਆਈ.ਸੀ ਲਾਂਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੋਟਰਾਂ ਨੇ ਸਰਸਰੀ ਸੁਧਾਈ 2021 ਦੌਰਾਨ ਯੂਨਿਕ ਮੋਬਾਇਲ ਨੰਬਰ ਦਰਜ ਕਰਵਾਇਆ ਹੈ, ਉਹ ਆਪਣਾ ਈ-ਈ.ਪੀ.ਆਈ.ਸੀ ਵੋਟਰ ਕਾਰਡ ਡਾਊਨਲੋਡ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 25 ਜਨਵਰੀ ਦਾ ਸਮਾਂ ਕੇਵਲ ਨਵੇਂ ਵੋਟਰ ਹੀ ਆਪਣਾ ਵੋਟਰ ਕਾਰਡ ਡਾਊਨਲੋਡ ਕਰ ਸਕਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਕ ਫਰਵਰੀ ਤੋਂ ਬਾਅਦ ਸਾਰੇ ਰਜਿਸਟਰਡ ਵੋਟਰ ਜਿਨ੍ਹਾਂ ਦਾ ਮੋਬਾਇਲ ਨੰਬਰ ਯੂਨੀਕ ਹੈ ਈ-ਈ.ਪੀ.ਆਈ.ਸੀ ਡਾਊਨਲੋਡ ਕਰ ਸਕਦੇ ਹਨ। ਭਾਰਤ ਚੋਣ ਕਮਿਸ਼ਨ ਵਲੋਂ ਇਸਦਾ ਪ੍ਰਚਾਰ ਕਰਨ ਲਈ ਕੰਪੇਨ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। 25 ਜਨਵਰੀ 2021 ਨੂੰ ਸਾਰੇ ਜਿਲ੍ਹੇ ਦੇ ਸਮੂਹ ਪੋÇਲੰਗ ਸਟੇਸ਼ਨਾ ਦੇ ਪ੍ਰਤੀ ਬੀ.ਐਲ.ਓ. ਵਲੋਂ 5-5- ਨਵੇਂ ਵੋਟਰਾਂ ਦੇ ਈ-ਈ.ਪੀ.ਆਈ.ਸੀ ਡਾਊਨਡੋਲ ਕਰਵਾਏ ਜਾਣਗੇ। ਇਸ ਤੋਂ ਇਲਾਵਾ ਪੀ.ਵੀ.ਸੀ. ਵੋਟਰ ਪਹਿਚਾਣ ਕਾਰਡ ਵੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਕੀਤੇ ਜਾਣਗੇ। ਉਨ੍ਹਾਂ ਅਪੀਲ ਕੀਤੀ ਕਿ 25 ਜਨਵਰੀ ਨੂੰ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ http://voterportal.eci.gov.in/, http://nvsp.in/ ਅਤੇ ਵੋਟਰ ਹੈਲਪਲਾਈਨ ਮੋਬਾਇਲ ਐਪ ਤੋਂ, e-5P93 ਵੋਟਰ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ।