ਅਸ਼ੋਕ ਵਰਮਾ
ਬਠਿੰਡਾ, 22 ਜਨਵਰੀ2021: ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸੱਦੇ ਤੇ ਬਠਿੰਡਾ ਇਲਾਕੇ ਦੇ ਸਮੂਹ ਲੇਖਕ ਅਤੇ ਬੁੱਧੀਜੀਵੀ ਕਿਸਾਨ ਸੰਘਰਸ਼ ਦੀ ਹਮਾਇਤ ’ਚ 24 ਜਨਵਰੀ ਨੂੰ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ ਜਾਣਗੇ। ਪ੍ਰਗਤੀਸ਼ੀਲ ਲੇਖਕ ਸੰਘ ਦੇ ਸਕੱਤਰ ਜਸਪਾਲ ਮਾਨਖੇੜਾ ਅਤੇ ਬਠਿੰਡਾ ਇਕਾਈ ਦੇ ਪ੍ਰਧਾਨ ਦਮਜੀਤ ਦਰਸ਼ਨ ਨੇ ਦੱਸਿਆ ਕਿ ਕਹਾਣੀਕਾਰ ਅਤਰਜੀਤ,ਪਿ੍ਰੰ.ਜਗਦੀਸ਼ ਸਿੰਘ ਘਈ,ਜੇ ਸੀ ਪਰਿੰਦਾ, ਰਣਬੀਰ ਰਾਣਾ, ਲਛਮਣ ਮਲੂਕਾ,ਡਾ. ਰਵਿੰਦਰ ਸਿੰਘ ਸੰਧੂ, ਰਣਜੀਤ ਗੌਰਵ,ਪਿ੍ਰੰ.ਅਮਰਜੀਤ ਸਿੰਘ ਸਿੱਧੂ, ਤੋਂ ਇਲਾਵਾ ਡਾ.ਨੀਤੂ ਅਰੋੜਾ,ਡਾ. ਰਜਿੰਦਰ ਸਿੰਘ ਅਤੇ ਹਰਭਜਨ ਸਿੰਘ ਸੇਲਬਰਾਹ ਇਸ ਰੋਸ ਮਾਰਚ ਵਿਚ ਸਾਮਿਲ ਹੋਣਗੇ। ਦੋਵਾਂ ਟਾਂਗੂਆਂ ਨੇ ਹੋਰਨਾਂ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਕਿ ਉਹ ਲੇਖਕਾਂ ਦੇ ਇਸ ਰੋਸ ਪ੍ਰਦਰਸ਼ਨ ਵਿਚ ਸ਼ਿਰਕਤ ਕਰਨ।
ਉਹਨਾਂ ਦੱਸਿਆ ਕਿ ਪੰਜਾਬ ਭਰ ਦੇ ਕਲਮਕਾਰ, ਪੱਤਰਕਾਰ, ਰੰਗਕਰਮੀ ਤੇ ਹੋਰ ਕਲਾਵਾਂ ਨਾਲ ਜੁੜੇ ਕਲਾਕਾਰ 24 ਜਨਵਰੀ ਨੂੰ ਸੈਕਟਰ 17, ਵਿਚ 11ਵਜੇ ਇਕੱਠੇ ਹੋਣਗੇ ਅਤੇ ਸ਼ਾਂਤਮਈ ਸਾਂਤਮਈ ਰੋਸ ਮਾਰਚ ਕਰਦਿਆਂ ਗਵਰਨਰ ਪੰਜਾਬ ਨੂੰ ਮੰਗ ਪੱਤਰ ਦੇਣਗੇ।ਉਹਨਾਂ ਦੱਸਿਆ ਕਿ ਇਸ ਰੋਸ ਪ੍ਰਦਰਸਨ ਦੀ ਅਗਵਾਈ ਪ੍ਰੋ.ਸੁਰਜੀਤ ਲੀ, ਕਿਰਪਾਲ ਕਜਾਕ, ,ਡਾ.ਪਾਲ ਕੌਰ, ਦਰਸ਼ਨ ਬੁੱਟਰ,ਡਾ.ਸੁਖਦੇਵ ਸਿੰਘ,ਡਾ.ਸਰਬਜੀਤ ਸਿੰਘ ਤੇ ਪ੍ਰੋ.ਸੁਰਜੀਤ ਜੱਜ ਕਰਨਗੇ। ਪ੍ਰਗਤੀਸੀਲ ਲੇਖਕ ਸੰਘ ਦੇ ਕੌਮੀ ਆਗੂ ਡਾ.ਅਲੀ ਜਾਵੇਦ,ਵੀ.ਐਨ ਰਾਏ ਤੇ ਫਰਹਤ ਰਿਜਵੀ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ।