ਰਾਜਿੰਦਰ ਕੁਮਾਰ
ਬੰਗਾ,22 ਜਨਵਰੀ 2021 - ਇਤਿਹਾਸਕ ਗੁਰੂਦਵਾਰਾ ਸ਼੍ਰੀ ਚਰਨ ਕੰਵਲ ਜੀਦੋਵਾਲ ਵਿਖੇ ਦਸਵੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਿੰਘ ਜੀ ਦਾ ਪ੍ਰਕਾਸ਼ ਗੁਰੁਪੁਰਬ ਬਹੁਤ ਸ਼ਰਧਾ ਨਾਲ ਮਨਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਭਾਈ ਗੁਰਪ੍ਰੀਤ ਸਿੰਘ ਬੰਗਾ ਵਾਲੇ,ਬੀਬੀ ਜਤਿੰਦਰ ਕੌਰ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਅਤੇ ਹਜ਼ੂਰੀ ਰਾਗੀ ਭਾਈ ਗੁਰਮੁਖ ਸਿੰਘ ਘਨੌਲੀ ਵਾਲੀਆ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ।ਬੀਬੀ ਜੈਸਮੀਨ ਕੌਰ ਸੋਢੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਕਵੀਸਰੀ ਜਥੇ ਭਾਈ ਹੀਰਾ ਸਿੰਘ ਸਭਰਾ ਨੇ ਕੀਰਤਨ ਅਤੇ ਕਵੀਸਰੀ ਰਾਹੀ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗੁਰੂਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਗ਼ੀਚਾ ਸਿੰਘ ਖਡੂਰ ਸਾਹਿਬ ਵਾਲਿਆਂ ਨੇ ਗੁਰੂ ਸਾਹਿਬ ਜੀ ਦੇ ਸਮੁੱਚੇ ਜੀਵਨ ਪ੍ਰਤੀ ਕਵਿਤਾ ਸੁਣਾਈ ।ਸਟੇਜ ਸਕੱਤਰ ਦੀ ਸੇਵਾ ਭਾਈ ਪਲਵਿੰਦਰ ਸਿੰਘ ਸੁਚੇਤਗੜ੍ਹ ਵਾਲੀਆ ਨੇ ਨਿਭਾਈ ।ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ
ਇਸ ਮੌਕੇ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁਖੀ,ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਗੁਰੂਦਵਾਰਾ ਇੰਸਪੈਕਟਰ ਜਸਵਿੰਦਰ ਸਿੰਘ ਰੁਮਾਣਾਕੁਲਜਿੰਦਰਜੀਤ ਸਿੰਘ ਸੋਢੀ,ਭੁਪਿੰਦਰ ਸਿੰਘ ਸਰਪੰਚ,ਸਤਵੰਤ ਸਿੰਘ,ਬਲਜੀਤ ਸਿੰਘ,ਸਤਨਾਮ ਸਿੰਘ ਲਾਦੀਆਂ ਜ਼ਿਲਾ ਪ੍ਰਧਾਨ ਐੱਸ ਏ ਡੀ ਕਿਸਾਨ ਵਿੰਗ,ਤੀਰਥ ਸਿੰਘ,,ਸਾਬਕਾ ਕੌਸਲਰ ਜੀਤ ਸਿੰਘ ਭਾਟੀਆ,
ਪਲਵਿੰਦਰ ਸਿੰਘ ਕਠਿਆਲਾ ਪਰਮਵੀਰ ਸਿੰਘ ਮਾਨ,ਗੁਰਦਿਆਲ ਸਿੰਘ ,ਅੰਮ੍ਰਿਤਪਾਲ ਸਿੰਘ, ਜਤਿੰਦਰਪਾਲ ਸਿੰਘ,ਕੁਲਵਿੰਦਰ ਸਿੰਘ ਲਾਡੀਐਡਵੋਕੇਟ ਰਾਜਪਾਲ ਸਿੰਘ ਗਾਂਧੀ,ਸਰਪੰਚ ਕੁਲਵੰਤ ਰਾਏ ਬਾਲੂ ਅਤੇ ਭਾਰੀ ਮਾਤਰਾ ਵਿਚ ਸੰਗਤ ਹਾਜ਼ਰ ਸਨ