ਪਟਿਆਲਾ, 21 ਜਨਵਰੀ 2021 - ਗੁਰੂ ਗੋਬਿੰਦ ਸਿੰਘ ਚੇਅਰ, ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਗੁਰਬਾਣੀ ਕੀਰਤਨ, ਕਵਿਤਾਵਾਂ, ਕਵੀਸ਼ਰੀ ਅਤੇ ਖੋਜ ਪੱਤਰ ਪੇਸ਼ ਕੀਤੇ ਗਏ। ਕਰੋਨਾ ਸੰਕਟ ਤੋਂ ਪਿਛੋਂ ਗੁਰੂ ਗੋਬਿੰਦ ਸਿੰਘ ਭਵਨ ਵਿਚ ਇਹ ਪਹਿਲਾ ਸਮਾਗਮ ਹੋਇਆ ਜਿਸ ਵਿਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਪਕਾਂ ਨੇ ਸੰਗਤੀ ਰੂਪ ਵਿਚ ਹਾਜ਼ਰੀ ਲਗਵਾਈ।
ਗੁਰੂ ਗੋਬਿੰਦ ਸਿੰਘ ਚੇਅਰ ਦੇ ਪ੍ਰੋਫੈਸਰ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸੰਮੇਲਨ ਦਾ ਆਰੰਭ ਗੁਰਬਾਣੀ ਪਾਠ ਨਾਲ ਹੋਇਆ ਅਤੇ ਫਿਰ ਧਰਮ ਅਧਿਐਨ ਦੇ ਵਿਦਿਆਰਥੀਆਂ ਨੇ ਗੁਰਬਾਣੀ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿਚ ਸ਼ਬਦ ਗਾਇਨ ਕੀਤੇ। ਇਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਭਵਨ ਵਿਚ ਸੰਮੇਲਨ ਦਾ ਦੂਸਰਾ ਸ਼ੈਸ਼ਨ ਸ਼ੁਰੂ ਕੀਤਾ ਗਿਆ। ਇਸ ਸੰਮੇਲਨ ਵਿਚ ਵਿਚਾਰ ਪੇਸ਼ ਕਰਦਿਆਂ ਡਾ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਦੇਣ ਕਰਕੇ ਅੱਜ ਅਸੀਂ ਧਾਰਮਿਕ ਪੱਖੋਂ ਅਜ਼ਾਦ ਹਾਂ। ਗੁਰੂ ਸਾਹਿਬ ਨੇ ਸਰਬਸਾਂਝੀਵਾਲਤਾ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਹਿੰਸਾ ਨੂੰ ਖਤਮ ਕਰਨ ਲਈ ਮੁਰਦਾ ਰੂਹਾਂ ਵਿਚ ਜਾਨ ਪਾਈ ਅਤੇ ਖਾਲਸੇ ਦੀ ਸਿਰਜਨਾ ਕਰਕੇ ਸਰਬਸ਼ਾਂਝੇ ਭਾਈਚਾਰੇ ਦੀ ਨਵੀਂ ਫੋਜ਼ ਤਿਆਰ ਕੀਤੀ ਅਤੇ ਜੁਲਾਮ ਦਾ ਖਤਾਮਾ ਕਰਨ ਲਈ ਖਾਲਸੇ ਦੀ ਨਿਆਰੀ ਪਛਾਣ ਕਾਇਮ ਕੀਤੀ।
ਡਾ. ਗੁਰਮੇਲ ਸਿੰਘ ਨੇ ਆਪਣੇ ਖੋਜ ਪੱਤਰ ਵਿਚ ਕਿਹਾ ਕਿ ਗੁਰੂ ਗੋਬਿੰਦ ਸਿੰਘ ਵਰਗੀ ਸ਼ਕਸ਼ੀਅਤ ਨਾ ਪੈਦਾ ਹੋਈ ਅਤੇ ਨਾ ਹੋਣੀ ਹੈ। ਪਰਿਵਾਰ ਦੀ ਸ਼ਹਾਦਤ ਅਤੇ ਜ਼ਿੰਦਗੀ ਜੀਣ ਦੇ ਉਚੇ ਸੁਚੇ ਕਿਰਦਾਰ ਦਿੇ ਸਿਰਜਕ ਗੁਰੂ ਸਾਹਿਬ ਦਾ ਸੰਘਰਸਮਈ ਜੀਵਨ ਦੁਨਅਿਾ ਭਰ ਦੇ ਲੋਕਾਂ ਲਈ ਰਾਹ ਦਰਸੇਵਾ ਹੈ। ਡਾ. ਅਰਵਿੰਦ ਰਿਤੂ ਨੇ ਕਿਹਾ ਕਿ ਆਪਣਾ ਤਿਆਗ ਕੋਈ ਵੀ ਕਰ ਸਕਦਾ ਹੈ ਪਰੰਤੂ ਪਰਿਵਾਰ ਨੂੰ ਮਨੁੱਖਤਾ ਲਈ ਵਾਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਹੀ ਸਨ ਜਿੰਨ੍ਹਾਂ ਦੀ ਸਾਡੇ ਲਈ ਦੇਣ ਹੈ।
ਇਸ ਸੰਮੇਲਨ ਵਿਚ ਡਾ. ਰੁਪਿੰਦਰ ਕੌਰ, ਸ. ਕਰਮਨ ਸਿੰਘ, ਦਿੱਲੀ ਯੂਨੀਵਰਸਿਟੀ, ਸਾ. ਹਰਮਨਪ੍ਰੀਤ ਸਿੰਘ, ਏਕਮ ਸਿੰਘ, ਗੁਰਦੀਪ ਸਿੰਘ, ਡਾ.ਸੰਪੂਰਨ ਸਿੰਘ ਟੱਲੇਵਾਲੀਆ, ਅਮਨਦੀਪ ਕੌਰ ਅਤੇ ਰੁਪਿੰਦਰ ਕੌਰ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਾਵਿਤਾਵਾਂ ਅਤੇ ਕਵਿਸ਼ਰੀ ਪੇਸ਼ ਕੀਤੀ। ਇਸ ਸੰਮੇਲਨ ਦੀ ਸਟੇਜ ਦੀ ਕਾਰਵਾਈ ਰਸਵਿੰਦਰ ਨੇ ਚਲਾਈ। ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਮੁਹੰਮਦ ਹਬੀਬ ਨੇ ਸਵਾਗਤੀ ਸ਼ਬਦ ਪੇਸ਼ ਕੀਤੇ।