ਦੀਪਕ ਜੈਨ
ਜਗਰਾਓਂ, 21 ਜਨਵਰੀ 2021 – ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ਤੇ ਡੀ ਏ ਵੀ ਮੈਨੇਜਿੰਗ ਕਮੇਟੀ ਨਿਊ ਦਿੱਲੀ ਦੇ ਅਧੀਨ ਆਉਂਦੇ ਸਾਰੇ ਡੀਏਵੀ ਕਾਲਜਾਂ ਵਿਚ ਅੱਜ ਤੋਂ ਤਿੰਨ ਦਿਨਾਂ ਲਈ ਮੈਨੇਜਮੈਂਟ ਖ਼ਿਲਾਫ਼ ਧਰਨੇ ਲੱਗਣੇ ਸ਼ੁਰੂ ਹੋ ਗਏ ਹਨ। ਡੀਏਵੀ ਕਾਲਜ ਜਗਰਾਉਂ ਦੇ ਪ੍ਰੋਫ਼ੈਸਰਾਂ ਨੇ ਵੀ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਇੱਕ ਵਜੇ ਤੱਕ ਪ੍ਰਿੰਸੀਪਲ ਦਫਤਰ ਦੇ ਬਾਹਰ ਧਰਨਾ ਲਾਇਆ। ਕਾਲਜਾਂ ਦੇ ਅਧਿਆਪਕਾਂ ਦੀ ਹੱਕੀ ਮੰਗਾਂ ਨੂੰ ਪੂਰੀਆਂ ਕਰਨ ਦੇ ਵਿੱਚ ਮੈਨੇਜਮੈਂਟ ਲਗਾਤਾਰ ਅਣਦੇਖੀ ਕਰ ਰਹੀ ਹੈ। ਜਿਸ ਦੇ ਰੋਸ ਵਿੱਚ ਡੀਏਵੀ ਕਾਲਜ ਜਗਰਾਉਂ ਦੇ ਪ੍ਰੋਫ਼ੈਸਰਾਂ ਵੱਲੋਂ ਧਰਨਾ ਲਗਾਇਆ ਗਿਆ। ਇਹ ਧਰਨਾ ਬਾਈ ਤੇ ਤੇਈ ਤਰੀਕ ਨੂੰ ਵੀ ਜਾਰੀ ਰਹੇਗਾ।