← ਪਿਛੇ ਪਰਤੋ
ਚੰਡੀਗੜ੍ਹ, 21 ਜਨਵਰੀ 2021 - ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੀ ਕਰਮਚਾਰਣ ਨੂੰ ਡੀਮ ਡੇਟ ਤੋਂ ਤਰੱਕੀ ਦਾ ਲਾਭ ਮਿਲ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੀ ਕਰਮਚਾਰਣ ਬਲਜਿੰਦਰ ਕੌਰ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੂੰ ਜੂਨੀਅਰ ਕਰਮਚਾਰੀਆਂ ਨੂੰ ਵਿਭਾਗ ਵੱਲੋਂ ਤਰੱਕੀ ਦੇ ਦਿੱਤੀ ਗਈ ਹੈ ਅਤੇ ਉਸ ਵੱਲੋਂ ਕਈ ਵਾਰ ਉੱਚ ਅਧਿਕਾਰੀਆਂ ਨਾਲ ਪੱਤਰਚਾਰ ਕਰਨ ਉਪਰੰਤ ਵੀ ਤਰੱਕੀ ਦੇ ਬਣਦੇ ਲਾਭ ਤੋਂ ਨਾ ਸਿਰਫ਼ ਵਾਂਝਾ ਰੱਖਿਆ ਜਾ ਰਿਹਾ ਹੈ ਸਗੋਂ ਉਸ ਤੋਂ ਜੂਨੀਅਰ ਕਰਮਚਾਰੀ ਨੂੰ ਵੀ ਤਰੱਕੀ ਦੇ ਦਿੱਤੀ ਗਈ। ਇਸ ‘ਤੇ ਕਾਰਵਾਈ ਕਰਦਿਆਂ ਕਮਿਸ਼ਨ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਗਈ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਨੂੰ ਹਦਾਇਤ ਕੀਤੀ ਗਈ ਕਿ ਬਲਜਿੰਦਰ ਕੌਰ ਨੂੰ ਡੀਮ ਡੇਟ ਸਾਰੇ ਲਾਭ ਦਿੱਤੇ ਜਾਣ ਜਿਸ ‘ਤੇ ਪੀਐਸਪੀਸੀਐਲ ਵੱਲੋਂ ਪੱਤਰ ਜਾਰੀ ਕਰਕੇ ਕਰਮਚਾਰਣ ਨੂੰ ਸਾਰੇ ਲਾਭ ਦੇ ਦਿੱਤੇ ਗਏ ਹਨ।
Total Responses : 63