Photo Source Dilpreet Dhillon twitter
ਚੰਡੀਗੜ੍ਹ, 19 ਜਨਵਰੀ 2021 - ਪੰਜਾਬੀ ਗਾਇਕ ਅਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਪਿਤਾ ਦੀ ਲਾਪਤਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਸਬੰਧੀ ਦਿਲਪ੍ਰੀਤ ਢਿੱਲੋਂ ਖੁਦ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਕੇ ਮਦਦ ਗਈ। ਉਨ੍ਹਾਂ ਦੇ ਪਿਤਾ ਦਾ ਨਾਂਅ ਕੁਲਦੀਪ ਸਿੰਘ ਢਿੱਲੋਂ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਪਿਛਲੇ ਕਈ ਦਿਨਾਂ ਤੋਂ ਲਾਪਤਾ ਹਨ।
ਦਿਲਪ੍ਰੀਤ ਢਿੱਲੋਂ ਨੇ ਸੋਸ਼ਲ ਮੀਡਿਆ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ਕਿ ਪਿਛਲੇ ਦਿਨਾਂ ਤੋਂ ਉਨ੍ਹਾਂ ਦੇ ਪਿਤਾ ਮਿਸਿੰਗ ਹਨ ਅਤੇ ਉਨ੍ਹਾਂ ਦਾ ਫੋਨ ਵੀ ਬੰਦ ਆ ਰਿਹਾ ਹੈ। ਜੇਕਰ ਕਿਸੇ ਨੇ ਵੀ ਇਨ੍ਹਾਂ ਨੂੰ ਵੇਖਿਆ ਹੈ ਤਾਂ ਉਹ ਸਾਨੂੰ ਇਨ੍ਹਾਂ ਨੰਬਰਸ 'ਤੇ ਜਾਣਕਾਰੀ ਦੇਣ: 9803000570 , 7888428616. ਇਸ ਤੋਂ ਬਿਨਾਂ ਦਿਲਪ੍ਰੀਤ ਦੀ ਸਾਂਝੀ ਕੀਤੀ ਤਸਵੀਰ ਨੂੰ ਸਭ ਕਲਾਕਾਰਾਂ ਨੇ ਵੀ ਸ਼ੇਅਰ ਕੀਤਾ ਹੈ।