ਅਸ਼ੋਕ ਵਰਮਾ
ਮਾਨਸਾ, 19 ਜਨਵਰੀ 2021 - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੱਦੇ ਤੇ ਅੱਜ ਕਿਸਾਨਾਂ ਨੇ ਖੇਤੀ ਕਾਨੂੰਨਾਂ ਦਾ ਪੂਰਨ ਤੌਰ ਤੇ ਪੱਖ ਪੂਰਨ ਞਾਲੀ ਸੰਸਥਾ ਅੰਤਰ ਰਾਸ਼ਟਰੀ ਮੁਦਰਾ ਕੋਸ਼ ਦੇ ਪੁਤਲੇ ਸਾੜੇ।ਜੱਥੇਬੰਦੀ ਦੇ ਜਿਲ੍ਹਾ ਪਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅੱਜ ਪਿੰਡ ਭੈਣੀ ਬਾਘਾ,ਖੜਕ ਸਿੰਘ ਞਾਲਾ, ਤਾਮਕੌਟ, ਕੱਲੋ ਕੋਟਲੀ,ਉੱਭਾ, ਖੋਖਰ ਖੁਰਦ , ਠੂਠਿਆਂ ਵਾਲੀ ,ਲੱਲੂਆਣਾ., ਖਾਰਾ .,ਬਰਨਾਲਾ., ਹੀਰੇਵਾਲਾ, ਨੰਗਲ ਖੁਰਦ ਅਤੇ ਨੰਗਲ ਕਲਾਂ ’ਚ ਪੁਤਲਿਆਂ ਨੂੰ ਫੂਕਣ ਉਪਰੰਤ ਨਾਅਰੇਬਾਜੀ ਕੀਤੀ ਗਈ।
ਉਹਨਾਂ ਦੱਸਿਆ ਕਿ ਸਸੰਥਾ ਵੱਲੋਂ ਦਿੱਤੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਸਾਮਰਾਜੀ ਕੰਪਨੀਆਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕਾਲੇ ਖੇਤੀ ਕਾਨੂੰਨ ਕਿਸਾਨ ਜਮਾਤ ਦਾ ਖਾਤਮਾ ਕਰ ਦੇਣਗੇ ਜਿਸ ਦੀ ਆਮ ਵਰਗ ਨੂੰ ਞੀ ਸਮਝ ਲੱਗ ਗਈ ਹੈ ਜਿਸੋ ਕਰਕੇ ਹਰ ਵਿਅਕਤੀ ਸੰਘਰਸ਼ ਦੀ ਹਮਾਇਤ ਕਰ ਰਿਹਾ ਹੈ । ਇਸ ਮੌਕੇ ਹਰਿੰਦਰ ਸਿੰਘ ਟੋਨੀ, ਭਾਨ ਸਿੰਘ ਬਰਨਾਲਾ ਅਤੇ ਬਿੱਟੂ ਖੋਖਰ ਹਾਜਰ ਸਨ।