ਅਸ਼ੋਕ ਵਰਮਾ
ਬਠਿੰਡਾ,19ਜਨਵਰੀ2021: ਮਾਲ ਮੰਤਰੀ ਪੰਜਾਬ ਤੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਪ੍ਰੈਸ ਕਲੱਬ ਭਗਤਾ ਭਾਈ ਵੱਲੋਂ ਤਿਆਰ ਕਰਵਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੇਂ ਸਾਲ ਦਾ ਕੈਲੰਡਰ ਜਾਰੀ ਕਰਨਗੇ। ਕਲੱਬ ਦੇ ਪ੍ਰਧਾਨ ਵੀਰਪਾਲ ਭਗਤਾ ਅਤੇ ਜਨਰਲ ਸਕੱਤਰ ਪਰਵੀਨ ਗਰਗ ਨੇ ਦੱਸਿਆ ਕਿ ਇਸ ਸਾਲ ਦਾ ਕੈਲੰਡਰ ਸੂਬੇ ਦੇ ਮਾਲ ਮੰਤਰੀ ਵੱਲੋਂ 22 ਜਨਵਰੀ ਨੂੰ ਸਵੇਰੇ 11ਵਜੇ ਗੁਰਦੁਆਰਾ ਮਹਿਲ ਸਾਹਿਬ ਭਗਤਾ ਭਾਈ ਵਿਖੇ ਜਾਰੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕਲੱਬ ਦਾ ਲਗਾਤਾਰ ਇਹ ਤੀਜਾ ਕੈਲੰਡਰ ਹੈ।
ਇਸ ਮੌਕੇ ਕਲੱਬ ਦੇ ਵਾਇਸ ਚੇਅਰਮੈਨ ਸੁਖਪਾਲ ਸਿੰਘ ਸੋਨੀ ਅਤੇ ਸੀਨੀਅਰ ਮੀਤ ਪ੍ਰਧਾਨ ਬਿੰਦਰ ਜਲਾਲ ਨੇ ਦੱਸਿਆ ਕਿ ਕੈਲੰਡਰ ਵਿਚ ਮਹੱਤਵਪੂਰਨ ਦਿਹਾੜਿਆਂ ਸਬੰਧੀ ਜਾਣਕਾਰੀ ਅਤੇ ਸਰਕਾਰੀ ਛੁੱਟੀਆਂ ਦੇ ਨਾਲ ਨਾਲ ਮੌਜੂਦਾ ਸਮੇਂ ਕਿਸਾਨੀ, ਪਾਣੀ, ਬੇਟੀਆਂ, ਰੁੱਖ ਅਤੇ ਪੰਛੀਆਂ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਮੌਕੇ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਢਿੱਲੋਂ, ਚੇਅਰਮੈਨ ਰਾਜਿੰਦਰ ਸਿੰਘ ਮਰਾਹੜ, ਮੀਤ ਪ੍ਰਧਾਨ ਸਵਰਨ ਸਿੰਘ ਭਗਤਾ, ਸਿਕੰਦਰ ਸਿੰਘ ਬਰਾੜ ਕੈਸ਼ੀਅਰ, ਜਜਵੀਰ ਜਲਾਲ ਪ੍ਰੈਸ ਸਕੱਤਰ, ਸਿਕੰਦਰ ਸਿੰਘ ਭਾਈਰੂਪਾ ਅਤੇ ਦੀਪਕ ਸ਼ਰਮਾ ਹਾਜਰ ਸਨ।