ਰਜਨੀਸ਼ ਸਰੀਨ
ਨਵਾਂਸਹਿਰ 19 ਜਨਵਰੀ 2021 - ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵੱਲੋਂ ਅੱਜ ਸਰਕਾਰੀ ਹਾਈ ਸਕੂਲ਼ ਰੱਕੜਾਂਢਾਹਾ ਦੀ ਵਿਸ਼ੇਸ਼ ਵਿਜਿਟ ਕੀਤੀ। ਇਸ ਵਿਜਿਟ ਦੌਰਾਨ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵੱਲੋਂ ਸਿੱਖਿਆ ਵਿਭਾਗ ਵੱਲੋਂ ਚਲਾਈ ਮਿਸ਼ਨ ਸੱਤ ਪ੍ਰਤੀਸ਼ਤ ਮੁਹਿੰਮ ਸਬੰਧੀ ਸਕੂਲ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਵਿਚਾਰ ਚਰਚਾ ਕੀਤੀ।ਇਸ ਮੌਕੇ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਡਾ. ਸੁਰਿੰਦਰ ਪਾਲ ਅਗਨੀਹੋਤਰੀ ਅਤੇ ਪ੍ਰਮੋਦ ਭਾਰਤੀ ਸਪੋਕਸਮੈਨ ਸਿੱਖਿਆ ਵਿਭਾਗ ਨੇ ਬੱਚਿਆ ਨੂੰ ਸਲਾਨਾ ਪ੍ਰੀਖਿਆ ਦੀ ਤਿਆਰੀ ਸਬੰਧੀ ਆਪਣੇ ਤਜਰਬੇ ਅਨੁਸਾਰ ਨੁਕਤੇ ਦੱਸੇ।ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆ ਨਾਲ ਸਲਾਨਾ ਪ੍ਰੀਖਿਆ ਦੀ ਤਿਆਰੀ ਸਬੰਧੀ ਵੀ ਨੁਕਤੇ ਸਾਂਝੇ ਕੀਤੇ।
ਇਸ ਤੋਂ ਇਲਾਵਾ ਇਹਨਾਂ ਉਨ੍ਹਾਂ ਬੱਚਿਆ ਨਾਲ ਵੀ ਵੱਖਰੇ ਤੌਰ ਤੇ ਵਿਚਾਰ ਚਰਚਾ ਕੀਤੀ ਜਿਹੜੇ ਬੱਚੇ ਮੈਰਿਟ ਲਿਸਟ ਵਿੱਚ ਆਉਣ ਦੀ ਤਿਆਰੀ ਕਰ ਰਹੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਇਸ ਵਾਰ ਵਿਭਾਗ ਨੇ ਬੋਰਡ ਦੀਆਂ ਜਮਾਤਾਂ ਦਾ ਨਤੀਜਾ 100 ਖ਼ੀਸਦੀ ਲਿਆਉਣ ਲਈ ਕੋਸ਼ਿਸ਼ਾਂ ਆਰੰਭ ਕੀਤੀਆਂ ਹਨ ਉਨ੍ਹਾਂ ਕਿਹਾ ਕਿ ਅੱਜ ਸਿੱਖਿਆ ਵਿਭਾਗ ਦਾ ਇੱਕ ਇੱਕ ਅਧਿਕਾਰੀ ਇੱਕ ਇੱਕ ਅਧਿਆਪਕ ਬੱਚਿਆ ਦੀ ਸਹੂਲਤਾਂ ਲਈ ਸਕੂਲਾਂ ਨੂੰ ਸਮਾਜ ਦੇ ਲੋਕਾਂ ਦੇ ਸਹਿਯੋਗ ਨਾਲ ਸਮਾਰਟ ਸਕੂਲ ਬਣਾ ਰਿਹਾ ਹੈ ਤਾਂ ਜੋ ਸਾਡੇ ਬੱਚੇ ਵੀ ਸਮੇਂ ਦੇ ਹਾਣੀ ਬਣ ਜਾਣ ਉਨ੍ਹਾਂ ਕਿਹਾ ਕਿ ਹੁਣ ਜਦ ਸਿੱਖਿਆ ਅਧਿਕਾਰੀ ਅਤੇ ਅਧਿਆਪਕ ਬੱਚਿਆ ਲਈ ਇੰਨਾ ਕੁਝ ਕਰ ਰਹੇ ਹਨ ਤਾਂ ਹੁਣ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਵੀ ਅਧਿਕਾਰੀਆਂ ਤੇ ਅਧਿਆਪਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰੀਏ ਤੇ ਸਲਾਨਾ ਪ੍ਰੀਖਿਆ ਵਿੱਚ ਵਧੀਆਂ ਅੰਕ ਲੈ ਕੇ ਪਾਸ ਹੋਈਏ।ਇਸ ਤੋਂ ਇਲਾਵਾ ਇੰਗਲਿਸ਼ ਬੂਸਟਰ ਕਲੱਬ, ਅਤੇ ਆਨ ਲਾਈਨ ਸਿੱਖਿਆ ਸਬੰਧੀ ਵੀ ਵਿਚਾਰ ਚਰਚਾ ਕੀਤੀ।ਇਸ ਮੌਕੇ ਮੀਨਾਕਸ਼ੀ ਭੱਲਾ ਹੈਡ ਮਿਸਟੈ੍ਰਸ, ਵਿਨੇ ਕੁਮਾਰ ਮੈਂਬਰ ਜਿਲ੍ਹਾ ਸਿੱਖਿਆ ਸੁਧਾਰ ਟੀਮ,ਨਿਰਮਲ ਸਿੰਘ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ,ਭੁਪਿੰਦਰ ਸਿੰਘ, ਤਾਰਾ ,ਹਰਜਿੰਦਰ ਕੁਮਾਰ, ਆਦਿ ਸਮੇਤ ਸਮੂਹ ਸਟਾਖ਼ ਤੇ ਬੱਚੇ ਹਾਜ਼ਰ ਸਨ।