ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਜਨਵਰੀ 2021: ਪਿਛਲੇ ਦਿਨੀਂ ਸਥਾਨਕ ਮਲੋਟ ਰੋਡ ਵਿਖੇ ਮਨੋਰੰਜਨ ਮੇਲੇ ਵਿੱਚ ਹੋਈ ਲੜਾਈ ਵਿੱਚ ਮੇਲਾ ਪ੍ਰਬੰਧਕਾਂ ਦੇ ਪੰਜ ਜਣਿਆਂ ਦੇ ਜ਼ਖਮੀ ਹੋਣ ਦੇ ਮਾਮਲੇ ਵਿੱਚ ਹੁਣ ਥਾਣਾ ਸਿਟੀ ਪੁਲਸ ਨੇ ਕਾਰਵਾਈ ਕਰਦਿਆਂ ਇੱਕ ਜੱਸੀ ਨਾਮੀ ਨੌਜਵਾਨ ਤੇ ਉਸਦੇ ਚਾਰ-ਪੰਜ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਘਟਨਾ ਦੀ ਸੂਚਨਾ ਤੋਂ ਬਾਅਦ ਊਥੇ ਕਾਫ਼ੀ ਲੋਕ ਜ਼ਖਮੀ ਮਿਲੇ ਸਨ, ਪੜਤਾਲ ਕਰਨ ’ਤੇ ਪਤਾ ਚੱਲਿਆ ਕਿ ਜੱਸੀ ਨਾਮੀ ਵਿਅਕਤੀ ਮੇਲੇ ਵਿੱਚ ਆਇਆ ਸੀ, ਜੋ ਲੜਾਈ ਕਰ ਰਿਹਾ ਸੀ, ਜਿਸ ਨੇ ਮੇਲਾ ਪ੍ਰਬੰਧਕਾਂ ਨਾਲ ਉੁਲਝਦਿਆਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਜੱਸੀ ਤੇ ਉਸਦੇ ਕੁੱਝ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਹੁਣ ਅੱਗੇ ਦੀ ਕਾਰਵਾਈ ਕਰ ਰਹੀ ਹੈ।