ਰਿਵਾਲਵਰ ਕੇ ਐਫ .32 ਬੋਰ ਇੰਡੀਅਨ ਆਰਡੀਨੈਂਸ, ਰਿਵਾਲਵਰ ਸਮਿੱਥ ਐਂਡ ਵੈਸਨ .32 ਬੋਰ ਮੇਡ ਇੰਨ ਯੂ.ਐਸ.ਏ 30 ਜਿੰਦਾ ਕਾਰਤੂਸ ਬ੍ਰਾਮਦ
ਦੋਸ਼ੀ ਚੰਡੀਗੜ੍ਹ /ਮੋਹਾਲੀ ਵਿਖੇ ਘਰਾਂ ਵਿਚ ਕਰਦੇ ਸਨ ਚੋਰੀ
ਚੋਰੀ ਕਰਕੇ ਉਸੇ ਰਾਤ ਵਾਪਿਸ ਯੂ.ਪੀ ਜਾਂਦੇ ਸਨ ਭੱਜ
ਐਸ.ਏ.ਐਸ ਨਗਰ, 18 ਜਨਵਰੀ 2021: ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਹਥਿਆਰ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਸ਼ਖਸੀਸ਼ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 13/01/2021 ਨੂੰ ਦੋਰਾਨੇ ਨਾਕਾਬੰਦੀ ਵਕਤ ਕਰੀਬ ਸਵੇਰੇ 11.30 ਤੇ ਅੰਬਾਲਾ ਸਾਇਡ ਤੋਂ ਸਾਇਕਲ ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ ਕਾਬੂ ਕੀਤੇ ਨੋਜਵਾਨਾ ਵਿਚੋਂ ਅਨਿਲ ਉਰਫ ਸੰਜੂ ਪੁੱਤਰ ਪਰਮੋਦ ਕੁਮਾਰ ਵਾਸੀ ਵਰਧਮਾਨ ਕਲੋਨੀ , ਨੇੜੇ ਸਬਜੀ ਮੰਡੀ ਸਹਾਰਨਪੁਰ ਯੂ ਪੀ ਦੇ ਡੱਬ ਵਿਚੋ 1 ਰਿਵਾਲਵਰ ਕੇ ਐਫ .32 ਬੋਰ ਇੰਡੀਅਨ ਆਰਡੀਨੈਂਸ ( ਜਿਸਦਾ ਨੰਬਰ ਰਗੜ ਕੇ ਮਟੇਇਆ ਹੋਇਆ ਹੈ। ਜਿਸ ਵਿਚ 6 ਰੋਦ ਲੋਡ ਸਨ ਤੇ ਪੈਂਟ ਦੀ ਜੇਬ ਵਿਚੋ 14 ਜਿੰਦਾ ਕਾਰਤੂਸ ਤੇ ਦੂਜੇ ਵਿਅਕਤੀ ਰਾਜਦੀਪ ਉਰਫ ਬੰਟੀ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਹਲਾਲਪੁਰ ਨੇੜੇ ਧੀਰੇ ਦੀ ਚੱਕੀ ਥਾਣਾ ਤੇ ਜਿਲ੍ਹਾ ਸਹਾਰਨਪੁਰ ਯੂ ਪੀ ਦੀ ਤਲਾਸ਼ੀ ਕਰਨ ਪਰ 1 ਰਿਵਾਲਵਰ ਸਮਿੱਥ ਐਂਡ ਵੈਸਨ .32 ਬੋਰ ਮੇਡ ਇੰਨ ਯੂ.ਐਸ.ਏ ਜਿਸ ਦਾ ਨੰਬਰ AFT1342 ਤੇ ਜਿਸ ਵਿਚ 6 ਰੋਂਦ ਲੋਡ ਸਨ ਤੇ ਜਿਸ ਕੋਲੋਂ 4 ਹੋਰ ਜਿੰਦਾ ਕਾਰਤੂਸ ਬ੍ਰਾਮਦ ਹੋਏ ।
ਦੋਵੇਂ ਵਿਅਕਤੀਆਂ ਖਿਲਾਫ ਮੁਕੱਦਮਾ ਨੂੰ 12 ਮਿਤੀ 13/01/2021 ਅ/ਧ 25/54/59 ਆਰਮਸ ਐਕਟ ਥਾਣਾ ਲਾਲੜੂ ਜਿਲ੍ਹਾ ਐਸ ਏ ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਮੁਕੱਦਮਾ ਹਜਾ ਵਿੱਚ ਡੂੰਘਾਈ ਨਾਲ ਪੁਛ ਗਿੱਛ ਕੀਤੀ ਗਈ ਜੋ ਦੋਰਾਨੇ ਪੁਛ ਗਿੱਛ ਦੋਸ਼ੀਆਨ ਨੇ ਦੱਸਿਆ ਕਿ ਉਹਨਾ ਪਾਸੋ ਬ੍ਰਾਮਦ ਰਿਵਾਲਵਰ ਸਮਿਥ ਐਂਡ ਵੈਸਨ .32 ਬੋਰ ਉਹਨਾ ਵੱਲੋਂ ਜਨਵਰੀ 2018 ਵਿਚ ਮੋਹਾਲੀ ਤੋਂ ਕਿਸੇ ਕੋਠੀ ਵਿਚੋ ਚੋਰੀ ਕੀਤਾ ਗਿਆ ਸੀ । ਜਿਸ ਸਬੰਧੀ ਦੋਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਚੋਰੀ ਸਬੰਧੀ ਫੇਸ 8 ਥਾਣਾ ਮੋਹਾਲੀ ਵਿਖੇ ਮੁਕੱਦਮਾ 3/2018 ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਸਬੰਧੀ ਥਾਣਾ ਫੇਸ 8 ਮੋਹਾਲੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਕਤ ਮੁਕੱਦਮਾ ਦੇ ਦੋਸ਼ੀ ਮੁਕਾਮੀ ਪੁਲਿਸ ਵੱਲੋਂ ਸਮੇਤ ਚੋਰੀ ਕੀਤਾ ਰਿਵਾਲਵਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ।
ਮੁਕੱਦਮਾ ਵਿਚ ਹੋਰ ਪੁੱਛ ਗਿੱਛ ਦੌਰਾਨ ਦੋਸ਼ੀਆਨ ਨੇ ਇਹ ਗੱਲ ਮੰਨੀ ਹੈ ਕਿ ਉਹ ਚੰਡੀਗੜ੍ਹ /ਮੋਹਾਲੀ ਵਿਖੇ ਘਰਾਂ ਵਿਚ ਚੋਰੀ ਕਰਦੇ ਸਮੇਂ ਉਪਰੋਕਤ ਰਿਵਾਲਵਰਾ ਨੂੰ ਆਪਣੀ ਸਹਾਇਤਾ ਲਈ ਆਪਣੇ ਕੋਲ ਰੱਖਦੇ ਸਨ ਜੋ ਯੂ ਪੀ ਤੇ ਚੋਰੀ ਕਰਨ ਦੇ ਇਰਾਦੇ ਨਾਲ ਪੰਜਾਬ, ਚੰਡੀਗੜ੍ਹ ਆਉਦੇ ਸਨ ਤੇ ਚੋਰੀ ਕਰਕੇ ਉਸੇ ਰਾਤ ਵਾਪਿਸ ਯੂ ਪੀ ਭੱਜ ਜਾਂਦੇ ਸਨ ਹੋਰ ਡੂੰਘਾਈ ਨਾਲ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਗ੍ਰਿਫਤਾਰੀ ਸਬੰਧੀ ਵੇਰਵਾ:
1.ਅਨਿਲ ਉਰਫ ਸੰਜੂ ਪੁੱਤਰ ਪਰਮੋਦ ਕੁਮਾਰ ਵਾਸੀ ਵਰਧਮਾਨ ਕਲੋਨੀ , ਨੇੜੇ ਸਬਜੀ ਮੰਡੀ ਸਹਾਰਨਪੁਰ ਯੂ ਪੀ
2. ਰਾਜਦੀਪ ਉਰਫ ਬੰਟੀ ਪੁੱਤਰ ਓਮ ਪ੍ਰਕਾਸ ਵਾਸੀ ਪਿੰਡ ਹਲਾਲਪੁਰ ਨੇੜੇ ਧੀਰੇ ਦੀ ਚੱਕੀ ਥਾਣਾ ਤੇ ਜਿਲ੍ਹਾ ਸਹਾਰਨਪੁਰ ਯੂ ਪੀ
ਬਰਾਮਦਗੀ :-
1. ਅਨਿਲ ਉਰਫ ਸੰਜੂ ਉਕਤ ਪਾਸੋ 1 ਰਿਵਾਲਵਰ ਸਮਿੱਥ ਐਂਡ ਵੈਸਨ .32 ਬੋਰ ਮੇਡ ਇੰਨ ਯੂ.ਐਸ.ਏ ਜਿਸ ਦਾ ਨੰਬਰ AFT1342 ਤੇ 10 ਜਿੰਦਾ ਕਾਰਤੂਸ ਤੋਂ ਇੱਕ ਸਾਇਕਲ
2. ਰਾਜਦੀਪ ਉਰਫ ਬੰਟੀ ਉਕਤ ਪਾਸੋ 1 ਰਿਵਾਲਵਰ ਕੇ ਐਫ .32 ਬੋਰ ਇੰਡੀਅਨ ਆਰਡੀਨੈਂਸ ਸਮੇਤ 20 ਜਿੰਦਾ ਕਾਰਤੂਸ