ਰਾਜਨਾਥ ਸਿੰਘ ਅਤੇ ਗਡਕਰੀ ਨੇ ਵਰਚੂਅਲੀ ਝੰਡੀ ਦੇ ਕੇ ਕੀਤਾ ਕਾਰ ਰੈਲੀ ਨੂੰ ਰਵਾਨਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 18 ਜਨਵਰੀ 2021 - ਅੱਜ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਵਿਖੇ ਕੌਮੀ ਸੁਰੱਖਿਆ ਸਡ਼ਕ ਸੁਰੱਖਿਆ ਮਹੀਨਾ ਮਨਾਉਂਦੇ ਹੋਏ ਸੜਕ ਸੁਰੱਖਿਆ ਜਾਗਰੂਕਤਾ ਦਾ ਸੁਨੇਹਾ ਦੇਣ ਵਾਸਤੇ ਕਾਰਾਂ ਦੇ ਕਾਫ਼ਲੇ ਨੂੰ ਵਰਚੂਅਲੀ ਵਿਗਿਆਨ ਭਵਨ ਤੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੜਕ ਤੇ ਪਰਿਵਾਹਨ ਮੰਤਰੀ ਨਿਤਿਨ ਗਡਕਰੀ ਨੇ ਵਰਚੂਅਲੀ ਰਵਾਨਾ ਕੀਤਾ
ਅੰਮ੍ਰਿਤਸਰ ਤੋਂ ਫਿੱਕੀ ਫਲੋ ਸੰਸਥਾ ਅੰਮ੍ਰਿਤਸਰ ਚੈਪਟਰ ਦੀ ਮੁਖੀ ਮੀਤਾ ਮਹਿਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ 15 ਕਾਰਾਂ ਦੀ ਰੈਲੀ ਨੂੰ ਫਲੈਗ ਆਫ ਕੀਤਾ ਗਿਆ
ਇਸ ਰੈਲੀ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਸਾਰੇ ਡਰਾੲੀਵਰ ਮਹਿਲਾਵਾਂ ਹਨ ਚੇਨੱਈ ਤੋਂ ਕਾਫਲੇ ਦੇ ਨਾਲ ਪਹੁੰਚੀ ਸੁਨੀਤਾ ਕੁਮਾਰੀ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਉਸ ਦੀ 14 ਸਾਲ ਦੀ ਬੇਟੀ ਉਸ ਨੂੰ ਉਸ ਦਾ ਸ਼ੌਕ ਪੂਰਾ ਕਰਨ ਵਾਸਤੇ ਹਮੇਸ਼ਾਂ ਤਿਆਰ ਰਹਿੰਦੇ ਹਨ ਜਿਨ੍ਹਾਂ ਕਰਕੇ ਅੱਜ ਉਹ ਇੱਥੇ ਪਹੁੰਚ ਸਕੀ ਹੈ
ਮੀਤਾ ਮਹਿਰਾਂ ਨੇ ਦੱਸਿਆ ਕਿ ਇਸ ਵਿਚ 15 ਮਹਿਲਾ ਡਰਾਈਵਰ ਹਨ ਜਿਨ੍ਹਾਂ ਵਿਚੋਂ ਪੰਜ ਮੁੱਖ ਡਰਾਈਵਰ ਅਤੇ ਇਕ ੳੁਨ੍ਹਾਂ ਦੀ ਲੀਡਰ ਹੈ ਮੀਤਾ ਮਹਿਰਾ ਨੇ ਦੱਸਿਆ ਕਿ ਇਹ ਕਾਫ਼ਲਾ ਕਰੀਬਨ 12 ਦਿਨਾਂ ਬਾਅਦ ਕੰਨਿਆ ਕੁਮਾਰੀ ਪਹੁੰਚੇਗਾ ਜਿਸ ਦਾ ਰੋਜ਼ ਦਾ ਡਰਾਇਵਿੰਗ ਟੀਚਾ 400 ਕਿਲੋਮੀਟਰ ਹੋਵੇਗਾ ਹਾਲਾਂਕਿ ਇਸ ਕਾਫ਼ਲੇ ਦਾ ਪਹਿਲਾ ਪੜਾਅ ਅੱਜ ਚੰਡੀਗਡ਼੍ਹ ਹੋਵੇਗਾ ਜਿਸ ਤੋਂ ਬਾਅਦ ਦਿੱਲੀ ਹੁੰਦਾ ਹੋਇਆ ਇਹ ਕੰਨਿਆ ਕੁਮਾਰੀ ਤੱਕ ਪਹੁੰਚੇਗਾ ਇਸ ਕਾਫਲੇ ਵਿਚ ਪੰਜ ਮੁੱਖ ਡਰਾੲੀਵਰ ਅਤੇ ਬਾਕੀ ਉਨ੍ਹਾਂ ਦੇ ਸਪੋਰਟ ਅਤੇ ਮੀਡੀਆ ਟੀਮ ਸ਼ਾਮਲ ਹੈ ਜੋ ਕਿ ਦਿਨ ਰਾਤ ਇਨ੍ਹਾਂ ਦੇ ਨਾਲ ਸਫ਼ਰ ਤੇ ਰਹੇਗੀ ਪੰਜ ਮੁੱਖ ਮਹਿਲਾ ਡਰਾਈਵਰ ਨੇਹਾ ਦੁਆ (ਦਿੱਲੀ) ਸਮਿਤਾ ਪਰਸਾਦ(ਕੇਰਲ) ਅਮੱੑਿਤਾ ਅਰਵਿੰਦ( ਬੈਗਲੋਰ) ਸਨੋਬਰ ਕੇ.ਦੋਰਦੀ(ਮੁੰਬਈ) ਚੈਤਨਯਾ ਕੈਲੋਥ (ਬੈੱਗਲੋਰ)ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ ਹੈ ਟੀਮ ਨੂੰ ਲੀਡ ਕਰਨ ਵਾਲੇ ਨੈਵੀਗੇਟਰ ਮਨੀਸ਼ ਤੋਮਰ ਨੇ ਦੱਸਿਆ ਕਿ ਰੋਜ਼ਾਨਾ ਭਾਰਤ ਵਿਚ 415 ਲੋਕ ਹਾਦਸਿਆਂ ਵਿੱਚ ਆਪਣੀ ਜਾਨ ਗਵਾ ਬੈਠਦੇ ਹਨ ਇਨ੍ਹਾਂ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ ਇਸ ਮੰਤਵ ਦੇ ਨਾਲ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਰੈਲੀ ਨੂੰ ਗੋਲਡਨ ਗੇਟ ਅੰਮ੍ਰਿਤਸਰ ਤੋਂ ਫਿੱਕੀ ਫਲੋ ਸੰਸਥਾ ਦੀ ਮੁਖੀ ਮੀਤਾ ਮਹਿਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਰਵਾਨਾ ਕੀਤਾ ਗਿਆ