ਵਿਦਿਆਰਥੀ ਵਧੇਰੇ ਜਾਣਕਾਰੀ ਲੈਣ ਹੈਲਪ-ਲਾਇਨ ਨੰ: 81960-15208 ਤੇ ਸੰਪਰਕ ਕਰ ਸਕਦੇ ਹਨ
ਗੁਰਦਾਸਪੁਰ, 18 ਜਨਵਰੀ 2021 - ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜ਼ਗਾਰ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਗੁਰਦਾਸਪੁਰ ਨੇ ਜਾਣਕਾਰੀ ਕੋਵਿਡ-19 ਦੌਰਾਨ ਜਿਵੇਂ ਪੂਰੇ ਵਿਸ਼ਵ ਨੂੰ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਹਾਂਮਾਰੀ ਨੂੰ ਜਿਥੇ ਲੋਕਾਂ ਨੂੰ ਆਰਥਿਕ ਹਾਨੀ ਪਹੁੰਚਾਈ ਹੈ, ਉਥੇ ਹੀ ਸਕੂਲਾ, ਕਾਲਜਾਂ ਆਦਿ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਈ ਹੈ।ਇਸ ਸਮੱਸਿਆ ਨੂੰ ਮੱਦੇ ਨਜਰ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨੂੰ ਅਦਾੇਸ਼ ਦਿੱਤੇ ਗਏ ਹਨ ਕਿ ਆਪਣੇ ਜਿਲਿਆਂ ਵਿਚ ਆਉਂਦੇ ਸਕੂਲ, ਕਾਲਜਾਂ ਆਦਿ ਦ ਵਿਦਿਆਰਥੀਆਂ ਨੂੰ ਜੂਮ ਐਪ ਰਾਹੀਂ ਕੈਰੀਅਰ ਕਾਉਂਲਿੰਗ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਅੱਜ ਉਨਾਂ ਦੀ ਟੀਮ ਜਿਸ ਵਿਚ ਪਲੇਸਮੈਂਟ ਅਫਸਰ ਡਾ: ਵਰੁਣ ਜੋਸ਼ੀ, ਗਗਨਦੀਪ ਸਿੰਘ ਧਾਲੀਵਾਲ (ਕਲਰਕ) ਅਤੇ ਅਮਨ ਗੁਪਤਾ ਸਟੇਨੋ ਡੀ.ਈ.ਓ ਸੈਕੰਡਰੀ ਵਲੋਂ ਸੀਨੀਅਰ ਸੈਕੰਡਰੀ ਸਕੂਲ ਮਗਰਮੂਦੀਆਂ ਅਤੇ ਕਾਹਨੂੰਵਾਨ ਪ੍ਰਾਰਥੀਆਂ ਨੂੰ ਉਨਾਂ ਦੇ ਉਜਵਲ ਭਵਿੱਖ ਲਈ ਕੈਰੀਅਰ ਕਾਉਂਸਲਿੰਗ ਕੀਤੀ ਗਈੇ।ਇਸ ਵੈਬੀਨਾਰ ਵਿਚ 40 ਪਾ੍ਰਰਥੀਆਂ ਨੇ ਹਿੱਸਾ ਲਿਆ ਸੀ। ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ, ਪਲੇਸਮੈਂਟ ਕੈਂਪ ਅਤੇ ਸਵੈ ਰੁਜ਼ਗਾਰ ਸ਼ਤਾਪਿਤ ਕਰਨ ਲਈ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਗਈ।
ਉਨਾਂ ਨੇ ਵਿਦਿਆਰਥੀਆਂ ਨੂੰ ਡੀ.ਬੀ.ਈ.ਈ ਵਿਚ ਚੱਲ ਰਹੀਆਂ ਗਤੀਵੀਧਿਆਂ ਬਾਰੇ ਜਾਣੂ ਕਰਵਾਇਆ। ਉਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਹੋਰ ਵਧੇੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਦੇ ਹੈਲਪ-ਲਾਇਨ ਨੰ: 81960-15208 ਤੇ ਸੰਪਰਕ ਕਰਕੇ ਵੀ ਪ੍ਰਾਪਤ ਕਰ ਸਕਦੇ ਹਨ