ਰਾਜਿੰਦਰ ਕੁਮਾਰ
- ਸਦਰ ਪੁਲਿਸ ਬੰਗਾ ਵੱਲੋਂ ਕਾਬੂ ਕੀਤੇ ਚੋਰ ਪੁਲਿਸ ਪਾਰਟੀ ਨਾਲ
ਬੰਗਾ, 16 ਜਨਵਰੀ 2021 - ਥਾਣਾ ਸਦਰ ਪੁਲਿਸ ਬੰਗਾ ਵਲੋਂ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਹਪੋਵਾਲ ਵਿੱਚ ਕੀਤੀ ਚੋਰੀ ਦੇ ਦਰਜ਼ ਮੁਕਦਮੇ ਵਿੱਚ ਲੋੜੀਦੇ ਚੋਰ ਚੋਰੀ ਦੇ ਸਮਾਨ ਸਮੇਤ ਕਾਬੂ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਆਈ ਕਸ਼ਮੀਰ ਸਿੰਘ ਅਤੇ ਏ ਐਸ ਆਈ ਰਘੂਵੀਰ ਸਿੰਘ ਨੇ ਦੱਸਿਆ ਕਿ ਮਨਦੀਪ ਕੌਰ ਪਤਨੀ ਗੁਰਮੁੱਖ ਸਿੰਘ ਵਾਸੀ ਬੰਗਾ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਹਪੋਵਾਲ ਵਿਖੇ ਮੁੱਖ ਅਧਿਆਪਕ ਹਨ ਨੇ ਮਿਤੀ 23 ਦਿਸੰਬਰ ਨੂੰ ਪੁਲਿਸ ਨੂੰ ਸੂਚਨਾ ਦੇ ਕੇ ਦੱਸਿਆ ਸੀ, ਕਿ ਉਨ੍ਹਾਂ ਦੇ ਸਕੂਲ ਵਿਚੋਂ ਕਿਸੇ ਨੇ ਸਕੂਲ ਦੇ ਲੱਗੇ ਤਾਲੇ ਤੋੜ ਦੋ ਡੈਸਕ ਕੰਪਿਊਟਰ ,ਇਕ ਸਾਊਂਡ ਸਿਸਟਮ, ਇਕ ਫੁੱਟ ਪੰਪ, ਇਕ ਬੇਟਰਾ ਤੇ ਇਨਵਰਟਰ ਚੋਰੀ ਕਰ ਲਿਆ ਹੈ।
ਜਿਸ ਤੇ ਉਨ੍ਹਾਂ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਵਿੱਚ ਦਰਜ਼ ਹੋਏ ਚੋਰੀ ਦੇ ਇਕ ਮੁਕਦਮੇ ਦੋਰਾਨ ਕਾਬੂ ਕੀਤੇ 5 ਮੁਲਜਮਾਂ ਨੂੰ ਜਦੋਂ ਸਖਤੀ ਨਾਲ ਪੁਛਿਆ ਤਾ ਉਨ੍ਹਾਂ ਵਿਚੋਂ ਦੋ ਮੁਲਜਮਾਂ ਨੇ ਉਕਤ ਸਕੂਲ ਵਿੱਚ ਕੀਤੀ ਚੋਰੀ ਮੰਨ ਲਈ।ਜਿਨ੍ਹਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਵਲੋਂ ਦੱਸੀ ਜਗ੍ਹਾ ਤੇ ਛਾਪੇਮਾਰੀ ਕਰ ਉਨ੍ਹਾਂ ਵਲੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਨਵਾਂਸ਼ਹਿਰ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾ ਦੀ ਪਹਿਚਾਣ ਪਰਮਿੰਦਰ ਮੋਡਲ ਅਤੇ ਰਾਜ ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਪੁੱਛ ਪੜਤਾਲ ਦੋਰਾਨ ਹੋਰ ਮਾਮਲੇ ਹੱਲ ਹੋਣ ਦਾ ਖ਼ਦਸ਼ਾ ਹੈ।