ਰਾਜਿੰਦਰ ਕੁਮਾਰ
- ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਬੰਗਾ ਮੁੱਖ ਮਾਰਗ ਤੇ ਸ੍ਰੀ ਗੁਰੂ ਤੇਗ ਬਹਾਦਰ ਗੇਟ ਸਾਹਮਣੇ ਦੇ ਸਮੂਹ ਦੁਕਾਨਦਾਰਾਂ ਵੱਲੋਂ ਲਗਾਏ ਕੇਸਰ ਦੁੱਧ ਅਤੇ ਪਕੌੜਿਆਂ ਦੇ ਲੰਗਰ ਮੌਕੇ
ਬੰਗਾ,16 ਜਨਵਰੀ 2021 - ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੰਗਾ ਮੁੱਖ ਮਾਰਗ ਤੇ ਪੈਂਦੇ ਸ਼੍ਰੀ ਗੁਰੂ ਤੇਗ ਬਹਾਦਰ ਗੇਟ ਸਾਹਮਣੇ ਪੈਂਦੀ ਮਾਰਕਿਟ ਵਲੋਂ ਸਮੂਹ ਦੁਕਾਨਦਾਰਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕੇਸਰ ਦੁੱਧ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਲੰਗਰ ਦੀ ਸ਼ੁਰੁਆਤ ਗੁਰੂ ਸਾਹਿਬ ਅੱਗੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਕੀਤੀ ਗਈ।ਇਸ ਮੌਕੇ ਤੇ ਹਾਜ਼ਰ ਸਮੂਹ ਸੰਗਤਾਂ ਵਿੱਚ ਵਿਸ਼ੇਸ਼ ਕਰਕੇ ਨਰਿੰਦਰ ਮੋਹਨ ,ਮਨਜਿੰਦਰ ਮੋਹਨ ਜਤਿੰਦਰ ਸਿੰਘ ਕੁੰਦਰਾ,ਦਲਜੀਤ ਸਿੰਘ ਕੁੰਦਰਾ, ਜੋਤੀ ਉਹਰੀ, ਸੋਨੀ ਭਾਟੀਆ, ਇੰਦਰਜੀਤ ਸਿੰਘ ਸੈਣੀ, ਸਾਗਰ ਗੁਲਾਟੀ ਪ੍ਰਮੋਦ ਕੁਮਾਰ, ਸੰਜੂ ਗਰੋਵਰ, ਤਰਲੋਚਨ ਸਿੰਘ, ਮਨਮੋਹਣ ਸਿੰਘ, ਨਰਿੰਦਰ ਕੈਂਥ, ਤੇਜਵੀਰ ਸਿੰਘ, ਵੱਡੀ ਗਿਣਤੀ ਵਿਚ ਹੋਰ ਦੁਕਾਨਦਾਰ ਅਤੇ ਨਿਵਾਸੀ ਹਾਜ਼ਿਰ ਸਨ।