ਮਨਿੰਦਰਜੀਤ ਸਿੱਧੂ
ਜੈਤੋ, 14 ਜਨਵਰੀ, 2021 - ਸਥਾਨਕ ਬਾਜਾਖਾਨਾ ਰੋਡ ਉੱਪਰ ਸਥਿਤ ਫਿਟਨੈੱਸ ਪੁਆਇੰਟ ਜਿੰਮ ਦੇ ਕਲੱਬ ਮੈਂਬਰਾਂ ਵੱਲੋਂ ਮਾਘੀ ਦੇ ਤਿਉਹਾਰ ਦੇ ਸੰਬੰਧ ਵਿੱਚ ਇਲਾਕਾ ਵਾਸੀਆਂ ਲਈ ਚਾਹ ਅਤੇ ਪਕੌੜੇ ਦੇ ਲੰਗਰ ਲਗਾਏ ਗਏ ਜੋ ਕਿ ਸ਼ਾਮ ਤੱਕ ਨਿਰਵਿਘਨ ਚੱਲਦੇ ਰਹੇ ਅਤੇ ਹਜ਼ਾਰਾਂ ਸੰਗਤਾਂ ਨੇ ਲੰਗਰ ਛਕਿਆ।ਜਿਕਰਯੋਗ ਹੈ ਕਿ ਇਹ ਨੌਜਵਾਨ ਆਪਣੇ ਬਾਡੀ ਬਿਲਡਿੰਗ ਦੇ ਸ਼ੌਕ ਦੇ ਨਾਲ-ਨਾਲ ਸਮਾਜ ਅਤੇ ਲੋਕਾਈ ਦੀ ਭਲਾਈ ਲਈ ਪਹਿਲਾਂ ਵੀ ਯਤਨਸ਼ੀਲ ਰਹਿੰਦੇ ਹਨ।ਇਸ ਕਲੱਬ ਦੇ ਮੈਂਬਰ ਕੁਲਦੀਪ ਸਿੰਘ ਕੀਪਾ ਅਤੇ ਸੀਨੀਅਰ ਕਾਂਗਰਸੀ ਆਗੂ ਵੀ ਹਨ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਹਾੜਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੁਗਲ ਫੌਜਾਂ ਨਾਲ ਮੁਕਾਬਲਾ ਕਰਦੇ ਸ਼ਹੀਦ ਹੋਏ 40 ਮੁਕਤਿਆਂ ਨਾਲ ਸੰਬੰਧਿਤ ਹੈ ਜੋ ਆਨੰਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਲ਼ਿਖ ਆਏ ਸਨ, ਪਰ ਇੱਥੇ ਖਿਦਰਾਣੇ ਦੀ ਢਾਬ ਵਿਖੇ ਉਹ ਮੁੜ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀ ਗਏ ਅਤੇ ਗੁਰੂ ਜੀ ਨੇ ਉਹਨਾਂ ਦਾ ਬੇਦਾਵਾ ਪਾੜ ਦਿੱਤਾ ਸੀ।ਇਸ ਕਰਕੇ ਇਸ ਦਿਹਾੜੇ ਨੂੰ ਟੁੱਟੀ ਗੰਢੀ ਦਿਵਸ ਵੀ ਕਿਹਾ ਜਾਂਦਾ ਹੈ। ਇਸ ਮੌਕੇ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਛੱਤਰ ਸਿੰਘ ਢਿੱਲੋਂ,ਲਵਜੀਤ ਸਿੰਘ, ਸਾਹਿਬ ਸਿੰਘ, ਦੀਪ ਸਿੰਘ, ਸੁਖਜੀਤ ਸਿੰਘ, ਜਰਨੈਲ ਸਿੰਘ, ਜਗਮੀਤ ਸਿੰਘ, ਨਿੰਦਰ ਸਿੰਘ, ਪੁਨੀਤ ਸਿੰਘ, ਰਾਜਨ, ਬੱਬਲ, ਸੁਖਚੈਨ ਸਿੰਘ, ਕਾਲੂ ਸ਼ਰਮਾ, ਵਿਪਨ, ਗੁਰਭਾਗ, ਗੁਰਭੇਜ ਸਿੰਘ, ਤਨਦੀਪ ਸਿੰਘ, ਬੱਬੂ, ਰਾਜਾ ਆਦਿ ਸੇਵਾ ਵਿੱਚ ਸ਼ਾਮਲ ਸਨ।