ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 8 ਜਨਵਰੀ 2021 ਸਿਹਤ ਵਿਭਾਗ ਵੱਲੋਂ ਕਾਫ਼ੀ ਸਮੇਂ ਤੋਂ ਅੰਗਹੀਣ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਹੇ ਹੈ ਕਿ ਉਹ ਆਪਣੇ ਅੰਗਹੀਣਤਾਂ ਸੰਬੰਧੀ ਬਣੇ ਪੁਰਾਣੇ ਸਰਟੀਫਿਕੇਟਾਂ ਨੂੰ ਡਿਜ਼ਲੀਟਾਈਜ਼ੇਸ਼ਨ ਭਾਵ ਆਨ—ਲਾਈਨ, ਜਾ ਫਿਰ ਜਿਨ੍ਹਾਂ ਨੇ ਅਜੇ ਤੱਕ ਆਪਣੇ ਅੰਗਹੀਣਤਾ ਸੰਬੰਧੀ ਸਰਟੀਫਿਕੇਟ ਨਹੀਂ ਬਣਵਾਏ ਹਨ ਉਹ ਜਲਦੀ ਸਰਕਾਰੀ ਸਿਹਤ ਕੇਂਦਰ ਵਿਖੇ ਜਾ ਕਿ ਬਣਵਾ ਲੈਣ। ਇਸੇ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਇਆ ਕਿ ਬਲਾਕ ਢਿੱਲਵਾਂ ਅਧੀਨ ਆਉਂਦੇ ਅਜੇ ਵੀ ਜਿਹੜੇ ਲੋਕ ਕਿਸੇ ਮਜਬੂਰੀ ਕਾਰਣ ਆਪਣੇ ਦਿਵਿਆਂਗਤਾ ਸਰਟੀਫਿਕੇਟ ਨਹੀਂ ਬਣਾ ਪਾਏ ਹਨ ਜਾਂ ਸਰਟੀਫਿਕੇਟ ਆਨ—ਲਾਈਨ ਨਹੀਂ ਕਰਵਾ ਪਾਏ ਹਨ ਉਹ ਲੋਕ 9 ਨੂੰ ਮਕਸੂਦਪੁਰ, 11 ਨੂੰ ਨਡਾਲਾ ਅਤੇ 22 ਜਨਵਰੀ ਨੂੰ ਹਮੀਰਾ ਲਗਣ ਵਾਲੇ ਕੈਂਪਾਂ 'ਚ ਜਾ ਕਿ ਕਰਵਾ ਸਕਦੇ ਹਨ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਇਆ ਕਿ ਇਨ੍ਹਾਂ ਕੈਂਪਾਂ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ ਦੀ ਜਾਂਚ ਕਰ ਨਵੇਂ ਦਿਵਿਆਂਗਤਾ ਸਰਟੀਫਿਕੇਟ ਅਤੇ ਜਿਨ੍ਹਾਂ ਦੇ ਸਰਟੀਫਿਕੇਟ ਪਹਿਲਾਂ ਦੇ ਬਣੇ ਹਨ ਉਨਾਂ ਦੇ ਸਰਟੀਫਿਕੇਟ ਆਨ—ਲਾਈਨ ਕੀਤੇ ਜਾਣੇ ਹਨ। ਉਨਾਂ ਦਿਵਿਆਂਗਤਾ (ਯੂ.ਡੀ.ਆਈ.ਡੀ ਕਾਰਡ) ਭਾਵ ਯੂਨੀਕ ਡਿਸਏਬਲਟੀ ਆਈਡੇਂਟਟੀ ਕਾਰਡ ਬਣਵਾਉਣ ਲਈ ਦੌ ਪਾਸਪੋਰਟ ਸਾਈਜ਼ ਫ਼ੋਟੋ, ਅਧਾਰ ਕਾਰਡ ਜਾਂ ਹੋਰ ਆਈ.ਡੀ ਪਰੂਫ ਦੀ ਕਾਪੀ ਅਤੇ ਜਿਨ੍ਹਾਂ ਦੇ ਸਰਟੀਫਿਕੇਟ ਬਣੇ ਹਨ ਉਨ੍ਹਾਂ ਨੂੰ ਆਨ—ਲਾਈਨ ਕਰਵਾਉਣ ਲਈ ਸਰਟੀਫਿਕੇਟ ਦੀ ਕਾਪੀ ਨਾਲ ਲਿਆਉਣ ਲਈ ਕਿਹਾ।ਇਸ ਮੌਕੇ ਉਨ੍ਹਾਂ ਲੋਕਾਂ ਨੂੰ ਆਪ ਅਗੇ ਆ ਕਿ ਸਿਹਤ ਵਿਭਾਗ ਦਾ ਸਹਿਯੋਗ ਦਿੰਦਿਆ ਜਲਦ ਤੋਂ ਜਲਦ ਆਪਣੇ ਯੂ.ਡੀ.ਆਈ.ਡੀ ਕਾਰਡ ਬਣਵਾਉਣ ਲਈ ਕਿਹਾ।ਉਨਾਂ ਵੱਲੋਂ ਰਹਿੰਦੇ ਲੋਕਾਂ ਨੂੰ ਵੀ ਇਹ ਸੰਦੇਸ਼ ਵਿਸ਼ੇਸ਼ ਤੌਰ *ਤੇ ਏ.ਐਨ.ਐਮਾਂ *ਤੇ ਆਸ਼ਾ ਵਰਕਰਾਂ ਰਾਹੀਂ ਹਰ ਪਿੰਡ *ਤੇ ਘਰ ਤੱਕ ਪਹੁੰਚਣਾਉਣ ਦੀ ਅਪੀਲ ਕੀਤੀ ਤਾਂ ਜੋ ਅੰਗਹੀਣ ਵਿਅਕਤੀ ਸਮੇਂ ਸਿਰ ਆਪਣਾ ਦਿਵਿਆਂਗਤਾ ਸਰਟੀਫਿਕੇਟ ਬਣਵਾ ਸਕੇ।