Parineeti Chopra ਅਤੇ ਰਾਘਵ ਚੱਢਾ ਦੇ ਘਰ ਆਈ ਖੁਸ਼ੀ, ਬਣੇ ਮਾਤਾ-ਪਿਤਾ
ਨਵੀਂ ਦਿੱਲੀ , 19 ਅਕਤੂਬਰ 2025
ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਮਾਤਾ-ਪਿਤਾ ਬਣ ਗਏ ਹਨ। ਐਤਵਾਰ ਨੂੰ ਪਰਿਣੀਤੀ ਨੇ ਦਿੱਲੀ ਦੇ ਇੱਕ ਹਸਪਤਾਲ ਵਿੱਚ ਪੁੱਤਰ ਨੂੰ ਜਨਮ ਦਿੱਤਾ। ਇਸ ਜੋੜੇ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਅਤੇ ਦੋਸਤਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ।
ਰਾਘਵ ਚੱਢਾ ਨੇ ਇੱਕ ਪੋਸਟ ਵਿੱਚ ਲਿਖਿਆ:
"ਆਖਰਕਾਰ! ਸਾਡਾ ਪੁੱਤਰ ਇੱਥੇ ਆ ਗਿਆ ਹੈ! ਸਾਨੂੰ ਸੱਚਮੁੱਚ ਯਾਦ ਨਹੀਂ ਹੈ ਕਿ ਇਸ ਛੋਟੇ ਮਹਿਮਾਨ ਦੇ ਆਉਣ ਤੋਂ ਪਹਿਲਾਂ ਜ਼ਿੰਦਗੀ ਕਿਹੋ ਜਿਹੀ ਸੀ! ਸਾਡੀਆਂ ਬਾਹਾਂ ਭਰੀਆਂ ਹੋਈਆਂ ਹਨ ਅਤੇ ਸਾਡੇ ਦਿਲ ਹੋਰ ਵੀ ਭਰੇ ਹੋਏ ਹਨ। ਹੁਣ ਸਾਡੇ ਕੋਲ ਸਭ ਕੁਝ ਹੈ। ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ।"
ਇਸ ਤੋਂ ਪਹਿਲਾਂ ਐਤਵਾਰ ਸਵੇਰੇ ਹੀ ਖ਼ਬਰ ਆਈ ਸੀ ਕਿ ਪਰਿਨੀਤੀ ਨੂੰ ਦਿੱਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬੱਚੇ ਦੇ ਜਨਮ ਦੀ ਖ਼ਬਰ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਤਾਂਤਾ ਲੱਗ ਗਿਆ ਹੈ ਅਤੇ ਪ੍ਰਸ਼ੰਸਕ ਇਸ ਨਵੇਂ ਮਹਿਮਾਨ ਦਾ ਸਵਾਗਤ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪਰਿਨੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਸਤੰਬਰ 2023 ਵਿੱਚ ਹੋਇਆ ਸੀ।