Flood News : ਸਮਾਜ ਸੇਵੀਆਂ ਨੇ ਪੂਰਾ ਦਾ ਪੂਰਾ ਪਿੰਡ ਲੈ ਲਿਆ ਗੋਦ
100 ਦੇ ਕਰੀਬ ਪਰਿਵਾਰਾਂ ਦੀ ਸਿੱਧੇ ਤੌਰ ਤੇ ਕੀਤੀ ਜਾ ਰਹੀ ਹੈ ਮਦਦ, ਹਰ ਲੋੜੀਦਾ ਸਾਮਾਨ ਕੀਤਾ ਗਿਆ ਰਵਾਨਾ ।
MLA Batala ਨੇ ਕਿਹਾ ਕਿ ਪੰਜਾਬ ਸਰਕਾਰ ਤਾਂ ਹਰ ਉਪਰਾਲਾ ਕਰ ਰਹੀ ਹੈ ਲੇਕਿਨ ਪੰਜਾਬੀ ਵੀ ਆਪਣੇ ਤੌਰ ਤੇ ਔਖੀ ਘੜੀ ਚ ਆਪਣੇ ਪੰਜਾਬੀ ਭਰਾਵਾਂ ਨਾਲ ਖੜੇ ਹਨ ।
ਰੋਹਿਤ ਗੁਪਤਾ
ਗੁਰਦਾਸਪੁਰ : ਹੜ ਪੀੜਤਾਂ ਲਈ ਰਾਹਤ ਸਮੱਗਰੀ ਲਈ ਲਗਾਤਾਰ ਲੋਕ ਆਪ ਮੂਹਰੇ ਅੱਗੇ ਆ ਰਹੇ ਹਨ ਭਾਵੇਂ ਕਿ ਹੁਣ ਉੱਥੇ ਜੋ ਪ੍ਰਭਾਵਿਤ ਲੋਕ ਹਨ ਜਾ ਲੋੜਵੰਦ ਲੋਕ ਹਨ ਉਹਨਾਂ ਵਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਸੇਵਾ ਕਰਨੀ ਹੈ ਤਾਂ ਰਾਸ਼ਨ ਦੀ ਬਜਾਏ ਹੋਰ ਜ਼ਰੂਰਤ ਦੇ ਸਾਮਾਨ ਦੀ ਹੁਣ ਲੋੜ ਹੈ ਇਸੇ ਦੇ ਤਹਿਤ ਬਟਾਲਾ ਤੋ ਸਮਾਜ ਸੇਵੀ ਸੰਸਥਾ ਅਤੇ ਡਾਕਟਰਾਂ ਦੀ ਐਸੋਸੀਏਸ਼ਨ ਵਲੋਂ ਰਾਵੀ ਦਰਿਆ ਦੀ ਮਾਰ ਹੇਠ ਆਏ ਡੇਰਾ ਬਾਬਾ ਨਾਨਕ ਦੇ ਪਿੰਡ ਸਾਧਾਂਵਾਲੀ ਨੂੰ ਅਡੋਪਟ ਕੀਤਾ ਗਿਆ ਹੈ ਅਤੇ ਉੱਥੇ ਜੋ ਲੋੜਵੰਦ ਪੀੜਤ ਪਰਿਵਾਰ ਹਨ ਉਹਨਾਂ ਲੋੜਵੰਦ ਲੋਕਾਂ ਤੋ ਪੁੱਛ ਓਹਨਾ ਦੀ ਜ਼ਰੂਰਤ ਅਨੁਸਾਰ ਬੇਡ , ਗੱਦੇ , ਪਰਿਵਾਰ ਦੇ ਜੀਆਂ ਲਈ ਕੱਪੜੇ , ਜੁਤੀਆਂ ਅਤੇ ਦਵਾਈਆ ਆਦਿ ਰਾਹਤ ਸਮੱਗਰੀ ਰਵਾਨਾ ਕੀਤੀ ਗਈ ਅਤੇ ਉਸਦੇ ਨਾਲ ਹੀ ਉਸ ਇਲਾਕੇ ਚ ਲਗਾਤਾਰ ਡਾਕਟਰਾਂ ਦੀ ਟੀਮ ਨਾਲ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ । ਇਸ ਸਾਮਾਨ ਨੂੰ ਹੜ ਪੀੜਤ ਇਲਾਕਿਆਂ ਵਿੱਚ ਬਟਾਲਾ ਦੇ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਰਵਾਨਾ ਕੀਤਾ ਤੇ ਕਿਹਾ ਕਿ ਇਹ ਟੀਮ ਪਹਿਲਾਂ ਰਾਸ਼ਨ ਦੀ ਸੇਵਾ ਘਰ ਰਹੀ ਸੀ ਅਤੇ ਉਹਨਾਂ ਲੋਕਾਂ ਦੀ ਮੰਗ ਤੇ ਹੀ ਹੁਣ ਇਹ ਸਮੱਗਰੀ ਲੈਕੇ ਜਾ ਰਹੇ ਹਨ ਅਤੇ ਇਸ ਦੇ ਨਾਲ ਜਿਹਨਾਂ ਲੋਕਾਂ ਦੇ ਘਰ ਜਾ ਸਾਮਾਨ ਇਸ ਕੁਦਰਤ ਦੀ ਕਰੋਪੀ ਨਾਲ ਬਰਬਾਦ ਹੋ ਚੁੱਕਾ ਹੈ ਓਹਨਾ ਦੇ ਮੂੜ ਵਸੇਵੇ ਲਈ ਮਦਦ ਕਰਨ ਦੀ ਵੀ ਉਹਨਾਂ ਵਲੋ ਤਿਆਰੀ ਹੈ । ਅੱਜ ਉਹ ਵੇਲਾ ਹੈ ਜਦ ਹਰ ਪੰਜਾਬੀ ਆਪਣੇ ਪੰਜਾਬੀ ਭਰਾਵਾ ਦੀ ਦੁੱਖ ਦੀ ਘੜੀ ਵਿੱਚ ਨਾਲ ਖੜਾ ਹੈ ।