Digital ਕ੍ਰਾਂਤੀ : ATM ਜਾਂ Bank ਜਾਣ ਦੀ ਲੋੜ ਨਹੀਂ, ਹੁਣ ਇੰਝ ਹੀ ਕਢਵਾਏ ਜਾਂ ਸਕਣਗੇ ਪੈਸੇ!
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 15 ਸਤੰਬਰ, 2025: ਡਿਜੀਟਲ ਭੁਗਤਾਨ (Digital Payment) ਦੀ ਦੁਨੀਆ ਵਿੱਚ ਭਾਰਤ ਇੱਕ ਹੋਰ ਵੱਡੀ ਛਾਲ ਮਾਰਨ ਦੀ ਤਿਆਰੀ ਵਿੱਚ ਹੈ। ਹੁਣ ਤੁਹਾਨੂੰ ਨਕਦੀ ਕਢਵਾਉਣ ਲਈ ਏਟੀਐਮ (ATM) ਜਾਂ ਬੈਂਕ ਦੀਆਂ ਲੰਮੀਆਂ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਪਵੇਗੀ।
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਇੱਕ ਅਜਿਹੀ ਕ੍ਰਾਂਤੀਕਾਰੀ ਸਹੂਲਤ ਲਿਆਉਣ ਜਾ ਰਹੀ ਹੈ, ਜਿਸ ਨਾਲ ਤੁਸੀਂ ਆਪਣੇ ਸਮਾਰਟਫੋਨ ਤੋਂ QR Code Scan ਕਰਕੇ ਕਿਸੇ ਵੀ ਨੇੜਲੀ ਦੁਕਾਨ ਤੋਂ ਆਸਾਨੀ ਨਾਲ ਨਕਦੀ ਕਢਵਾ ਸਕੋਗੇ। ਇਸ ਵੱਡੀ ਯੋਜਨਾ ਲਈ NPCI ਨੇ ਭਾਰਤੀ ਰਿਜ਼ਰਵ ਬੈਂਕ (RBI) ਤੋਂ ਇਜਾਜ਼ਤ ਮੰਗੀ ਹੈ, ਅਤੇ ਮਨਜ਼ੂਰੀ ਮਿਲਦਿਆਂ ਹੀ ਇਹ ਸਹੂਲਤ ਪੂਰੇ ਦੇਸ਼ ਵਿੱਚ ਲਾਗੂ ਹੋ ਜਾਵੇਗੀ ।
ਕਿਵੇਂ ਕੰਮ ਕਰੇਗੀ ਇਹ ਨਵੀਂ ਸਹੂਲਤ?
ਇਸ ਨਵੀਂ ਵਿਵਸਥਾ ਤਹਿਤ, ਤੁਹਾਨੂੰ ਨਕਦੀ ਕਢਵਾਉਣ ਲਈ ਬੈਂਕ ਜਾਂ ਏਟੀਐਮ (ATM) ਜਾਣ ਦੀ ਲੋੜ ਨਹੀਂ ਹੋਵੇਗੀ। ਤੁਸੀਂ ਆਪਣੇ ਨੇੜੇ ਦੀ ਕਿਸੇ ਵੀ ਕਰਿਆਨੇ ਦੀ ਦੁਕਾਨ ਜਾਂ ਛੋਟੇ ਸੇਵਾ ਕੇਂਦਰ, ਜਿਨ੍ਹਾਂ ਨੂੰ ਬੈਂਕਿੰਗ ਦੀ ਭਾਸ਼ਾ ਵਿੱਚ 'ਬਿਜ਼ਨਸ ਕਾਰਸਪੌਂਡੈਂਟ' (Business Correspondent) ਕਿਹਾ ਜਾਂਦਾ ਹੈ, ਤੋਂ ਨਕਦੀ ਕਢਵਾ ਸਕੋਗੇ ।
1st Step : ਤੁਸੀਂ ਬਿਜ਼ਨਸ ਕਾਰਸਪੌਂਡੈਂਟ (BC) ਕੋਲ ਜਾਓਗੇ।
2nd Step : ਉੱਥੇ ਲੱਗੇ QR ਕੋਡ ਨੂੰ ਆਪਣੇ ਫੋਨ ਦੇ ਕਿਸੇ ਵੀ UPI ਐਪ (ਜਿਵੇਂ PhonePe, Google Pay, Paytm) ਨਾਲ ਸਕੈਨ ਕਰੋਗੇ।
3rd Step : ਜਿੰਨੀ ਰਕਮ ਤੁਸੀਂ ਕਢਵਾਉਣਾ ਚਾਹੁੰਦੇ ਹੋ, ਉਹ ਤੁਹਾਡੇ ਬੈਂਕ ਖਾਤੇ ਵਿੱਚੋਂ ਕੱਟੀ ਜਾਵੇਗੀ ਅਤੇ ਤੁਰੰਤ ਦੁਕਾਨਦਾਰ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਵੇਗੀ।
4th Step : ਦੁਕਾਨਦਾਰ ਤੁਹਾਨੂੰ ਓਨੀ ਹੀ ਰਕਮ ਨਕਦੀ ਵਿੱਚ ਦੇ ਦੇਵੇਗਾ।
ਕਿਉਂ ਖਾਸ ਹੈ ਇਹ ਸਹੂਲਤ?
ਵਰਤਮਾਨ ਵਿੱਚ, UPI ਰਾਹੀਂ ਕਾਰਡ-ਰਹਿਤ ਨਕਦੀ ਕਢਵਾਉਣ ਦੀ ਸਹੂਲਤ ਕੁਝ ਚੋਣਵੇਂ ਏਟੀਐਮ ਅਤੇ ਦੁਕਾਨਾਂ 'ਤੇ ਹੀ ਉਪਲਬਧ ਹੈ, ਅਤੇ ਇਸਦੀ ਸੀਮਾ ਵੀ ਬਹੁਤ ਘੱਟ ਹੈ। ਸ਼ਹਿਰੀ ਖੇਤਰਾਂ ਵਿੱਚ ਪ੍ਰਤੀ ਟ੍ਰਾਂਜੈਕਸ਼ਨ ₹1,000 ਅਤੇ ਪੇਂਡੂ ਖੇਤਰਾਂ ਵਿੱਚ ₹2,000 ਦੀ ਸੀਮਾ ਹੈ । NPCI ਦੀ ਇਸ ਨਵੀਂ ਯੋਜਨਾ ਦਾ ਟੀਚਾ ਇਸ ਸਹੂਲਤ ਨੂੰ ਦੇਸ਼ ਭਰ ਦੇ 20 ਲੱਖ ਤੋਂ ਵੱਧ ਬਿਜ਼ਨਸ ਕਾਰਸਪੌਂਡੈਂਟਸ ਤੱਕ ਪਹੁੰਚਾਉਣਾ ਹੈ ।
ਇਸ ਕਦਮ ਨਾਲ ਉਨ੍ਹਾਂ ਪੇਂਡੂ ਅਤੇ ਅਰਧ-ਸ਼ਹਿਰੀ ਇਲਾਕਿਆਂ ਵਿੱਚ ਬੈਂਕਿੰਗ ਸੇਵਾਵਾਂ ਪਹੁੰਚਾਉਣਾ ਬਹੁਤ ਆਸਾਨ ਹੋ ਜਾਵੇਗਾ, ਜਿੱਥੇ ਬੈਂਕਾਂ ਦੀਆਂ ਸ਼ਾਖਾਵਾਂ ਅਤੇ ਏਟੀਐਮ ਬਹੁਤ ਘੱਟ ਹਨ। ਇਹ ਸਹੂਲਤ ਲੱਖਾਂ ਲੋਕਾਂ ਨੂੰ ਆਸਾਨੀ ਨਾਲ ਬੈਂਕਿੰਗ ਸਿਸਟਮ (Banking System) ਨਾਲ ਜੋੜੇਗੀ ਅਤੇ ਡਿਜੀਟਲ ਇੰਡੀਆ (Digital India) ਨੂੰ ਇੱਕ ਨਵੀਂ ਮਜ਼ਬੂਤੀ ਦੇਵੇਗੀ।
MA