Big Breaking : BBC ਦੇ Director General ਅਤੇ News CEO ਨੇ ਦਿੱਤਾ ਅਸਤੀਫ਼ਾ, ਜਾਣੋ ਪੂਰਾ ਮਾਮਲਾ
ਬਾਬੂਸ਼ਾਹੀ ਬਿਊਰੋ
ਲੰਡਨ/ਵਾਸ਼ਿੰਗਟਨ, 10 ਨਵੰਬਰ, 2025 : ਅਮਰੀਕੀ ਰਾਸ਼ਟਰਪਤੀ Donald Trump ਦੇ ਇੱਕ ਭਾਸ਼ਣ ਨੂੰ ਗਲਤ ਤਰੀਕੇ ਨਾਲ ਐਡਿਟ ਕਰਨ ਦੇ ਦੋਸ਼ਾਂ ਦੇ ਚੱਲਦਿਆਂ, BBC ਦੇ ਡਾਇਰੈਕਟਰ-ਜਨਰਲ Tim Davie ਅਤੇ ਨਿਊਜ਼ ਮੁਖੀ Deborah Turness ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਦੱਸ ਦੇਈਏ ਕਿ ਇਹ ਪੂਰਾ ਵਿਵਾਦ 6 ਜਨਵਰੀ 2021 ਨੂੰ Trump ਵੱਲੋਂ ਦਿੱਤੇ ਗਏ ਭਾਸ਼ਣ ਨਾਲ ਜੁੜਿਆ ਹੈ। BBC ਨੇ ਉਸ ਦਿਨ Trump ਵੱਲੋਂ ਦਿੱਤੇ ਗਏ ਭਾਸ਼ਣ ਦਾ ਇੱਕ ਸੰਪਾਦਿਤ (edited) ਸੰਸਕਰਣ ਆਪਣੀ ਡਾਕੂਮੈਂਟਰੀ (documentary) ਵਿੱਚ ਦਿਖਾਇਆ ਸੀ।
ਆਲੋਚਕਾਂ ਦਾ ਦੋਸ਼ ਹੈ ਕਿ BBC ਨੇ ਟਰੰਪ (Trump) ਦੇ ਭਾਸ਼ਣ ਦਾ ਉਹ ਹਿੱਸਾ ਜਾਣਬੁੱਝ ਕੇ ਹਟਾ ਦਿੱਤਾ ਸੀ, ਜਿਸ ਵਿੱਚ ਟਰੰਪ (Trump) ਨੇ ਆਪਣੇ ਸਮਰਥਕਾਂ ਨੂੰ "ਸ਼ਾਂਤੀਪੂਰਵਕ ਪ੍ਰਦਰਸ਼ਨ (peacefully protest)" ਕਰਨ ਦੀ ਅਪੀਲ ਕੀਤੀ ਸੀ। ਇਸ ਐਡੀਟਿੰਗ (editing) ਨਾਲ ਬਿਆਨ ਦਾ ਅਸਲੀ ਮਤਲਬ ਹੀ ਬਦਲ ਗਿਆ, ਜਿਸ ਨੂੰ ਲੈ ਕੇ BBC ਦੀ ਸਾਖ 'ਤੇ ਗੰਭੀਰ ਸਵਾਲ ਉੱਠ ਰਹੇ ਸਨ।
"ਅੰਤਿਮ ਜ਼ਿੰਮੇਵਾਰੀ ਮੇਰੀ ਹੈ" - ਨਿਊਜ਼ ਹੈੱਡ
ਲਗਾਤਾਰ ਵਧਦੀ ਆਲੋਚਨਾ ਦੇ ਵਿਚਕਾਰ, BBC ਨਿਊਜ਼ ਦੀ CEO Deborah Turness ਨੇ ਅਸਤੀਫ਼ਾ ਦਿੰਦਿਆਂ ਕਿਹਾ ਕਿ ਟਰੰਪ (Trump) ਡਾਕੂਮੈਂਟਰੀ (documentary) ਨੂੰ ਲੈ ਕੇ ਵਿਵਾਦ ਹੁਣ ਉਸ ਪੱਧਰ 'ਤੇ ਪਹੁੰਚ ਗਿਆ ਹੈ, ਜਿੱਥੇ ਇਸ ਨਾਲ BBC ਦੇ ਅਕਸ ਨੂੰ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ, "BBC ਨਿਊਜ਼ ਅਤੇ ਕਰੰਟ ਅਫੇਅਰਜ਼ ਦੀ CEO ਹੋਣ ਦੇ ਨਾਤੇ, ਅੰਤਿਮ ਜ਼ਿੰਮਮੇਵਾਰੀ ਮੇਰੀ ਹੈ।"
ਡਾਇਰੈਕਟਰ-ਜਨਰਲ Tim Davie ਨੇ ਵੀ ਮੰਨੀਆਂ 'ਗਲਤੀਆਂ'
BBC ਦੇ ਡਾਇਰੈਕਟਰ-ਜਨਰਲ (Director-General) Tim Davie ਨੇ ਵੀ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਨੇ ਸਟਾਫ਼ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ 20 ਸਾਲ (ਕੁਝ ਰਿਪੋਰਟਾਂ ਵਿੱਚ 5 ਸਾਲ) ਬਾਅਦ BBC ਨੂੰ ਅਲਵਿਦਾ ਕਹਿਣ ਦਾ ਇਹ ਉਨ੍ਹਾਂ ਦਾ "ਨਿੱਜੀ ਫੈਸਲਾ" ਹੈ।
ਡੇਵੀ ਨੇ ਸਵੀਕਾਰ ਕੀਤਾ ਕਿ BBC ਦੇ ਕੰਮਕਾਜ ਵਿੱਚ ਕੁਝ "ਗਲਤੀਆਂ" ਹੋਈਆਂ ਹਨ ਅਤੇ ਬਤੌਰ ਡਾਇਰੈਕਟਰ-ਜਨਰਲ ਉਨ੍ਹਾਂ ਦੀ ਅੰਤਿਮ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਧਰੁਵੀਕਰਨ ਵਾਲੇ ਮਾਹੌਲ ਵਿੱਚ BBC ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ, ਪਰ ਇਸਨੂੰ ਹਮੇਸ਼ਾ ਪਾਰਦਰਸ਼ੀ ਅਤੇ ਜਵਾਬਦੇਹ ਬਣੇ ਰਹਿਣਾ ਚਾਹੀਦਾ ਹੈ।