Ankit Kundra ਨੂੰ ABVP Punjab ਦਾ 'State Joint Secretary' ਕੀਤਾ ਗਿਆ ਨਿਯੁਕਤ
ਬਾਬੂਸ਼ਾਹੀ ਬਿਊਰੋ
ਜਲੰਧਰ, 17 ਨਵੰਬਰ, 2025 : ਜਲੰਧਰ ਵਿੱਚ ਆਯੋਜਿਤ ਏਬੀਵੀਪੀ ਪੰਜਾਬ ਦੇ 57ਵੇਂ ਸੂਬਾ ਸੰਮੇਲਨ ਦੇ ਸਮਾਪਤੀ ਸਮਾਗਮ ਵਿੱਚ ਸ਼੍ਰੀ ਅੰਕਿਤ ਕੁੰਦਰਾ ਨੂੰ ਏਬੀਵੀਪੀ ਪੰਜਾਬ ਦਾ ਸੂਬਾ ਸਹਿ ਸਕੱਤਰ ਨਿਯੁਕਤ ਕੀਤਾ ਗਿਆ। ਸੰਗਠਨ ਵਿੱਚ ਉਹਦੀ ਲੰਮੀ ਸੇਵਾ, ਨੇਤ੍ਰਿਤਵ ਸਮਰਥਾ ਅਤੇ ਨਿਸ਼ਠਾ ਨੂੰ ਦੇਖਦਿਆਂ ਇਹ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ।
ਅੰਕਿਤ ਕੁੰਦਰਾ ਇਸ ਵੇਲੇ ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ ਹੋਸ਼ਿਆਰਪੁਰ ਤੋਂ BALLB (9ਵਾਂ ਸੈਮੇਸਟਰ) ਕਰ ਰਹੇ ਹਨ। ਉਹ 2021 ਤੋਂ ABVP ਨਾਲ ਜੁੜੇ ਹੋਏ ਹਨ। ਇਸ ਤੋਂ ਪਹਿਲਾਂ ਉਹ ਵਿਭਾਗ ਸੰਯੋਜਕ ਜਲੰਧਰ ਵਜੋਂ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ ਉਹ ਜ਼ਿਲ੍ਹਾ ਸੰਯੋਜਕ ਹੋਸ਼ਿਆਰਪੁਰ (2024–25), ਨਗਰ ਸਹ ਮੰਤਰੀ (2023–24) ਅਤੇ ਕਾਲਜ ਯੂਨਿਟ ਅਧਿਆਕਸ਼ (2022–23) ਰਹਿ ਚੁੱਕੇ ਹਨ। ਉਹ ਸੰਗ ਸਿੱਖਿਆ ਦਾ ਪ੍ਰਾਰੰਭਿਕ ਵਰਗ ਵੀ ਪੂਰਾ ਕਰ ਚੁੱਕੇ ਹਨ।
ਜਿੰਮੇਵਾਰੀ ਮਿਲਣ ਉਪਰੰਤ ਅੰਕਿਤ ਕੁੰਦਰਾ ਨੇ ਸੰਗਠਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਏਬੀਵੀਪੀ ਦੇ ਆਭਾਰੀ ਹਨ, ਜਿਹੜੇ ਨੇ ਉਹਨਾਂ ਤੇ ਭਰੋਸਾ ਕੀਤਾ। ਉਹਨਾਂ ਨੇ ਕਿਹਾ ਕਿ ਉਹ ਪੂਰੀ ਨਿਸ਼ਠਾ ਨਾਲ ਆਪਣੇ ਫਰਜ਼ ਨਿਭਾਉਣਗੇ ਅਤੇ ਪੰਜਾਬ ਤੇ ਪੰਜਾਬੀ ਵਿਦਿਆਰਥੀਆਂ ਦੇ ਹੱਕਾਂ ਲਈ ਹਰੇਕ ਮੰਚ ‘ਤੇ ਖਲੋਤੇ ਰਹਿਣਗੇ।
ਏਬੀਵੀਪੀ ਨੇ ਭਰੋਸਾ ਜਤਾਇਆ ਹੈ ਕਿ ਉਹਦਾ ਤਜਰਬਾ ਅਤੇ ਸਮਰਪਣ ਸੰਗਠਨ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਪੰਜਾਬ ਦੇ ਨੌਜਵਾਨਾਂ ਦੇ ਵਿਚਾਰਕ ਤੇ ਅਕਾਦਮਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਏਗਾ।