ਸੰਘਰਸ਼ ਦੇ ਜ਼ੋਰ ਤੇ ਥਾਣਿਆਂ ਵਿੱਚ ਬੰਦ ਕੀਤੇ ਸੇਵਾ ਕੇਂਦਰਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਕਰਵਾਇਆ ਰਿਹਾਅ
ਅਸ਼ੋਕ ਵਰਮਾ
ਬਰਨਾਲਾ, 9 ਜੂਨ 2026 : ਵੱਖ ਵੱਖ ਕਿਸਾਨ-ਮਜ਼ਦੂਰ-ਮੁਲਾਜਮ ਜਥੇਬੰਦੀਆਂ ਨੇ ਸੇਵਾ ਕੇਂਦਰ ਬਰਨਾਲਾ ਦੇ ਸੰਘਰਸ਼ ਤੇ ਕੀਤੇ ਗਏ ਪੁਲਿਸ ਜ਼ਬਰ ਖ਼ਿਲਾਫ਼ ਕਚੈਹਰੀ ਚੌਂਕ ਬਰਨਾਲਾ ਤੋਂ ਵਿਸ਼ਾਲ ਮਾਰਚ ਕਰਕੇ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ। ਬੁਲਾਰੇ ਆਗੂਆਂ ਕਰਮਜੀਤ ਬੀਹਲਾ, ਰਾਜੀਵ ਕੁਮਾਰ, ਤਰਸੇਮ ਭੱਠਲ, ਜਰਨੈਲ ਸਿੰਘ ਬਦਰਾ, ਸੰਦੀਪ ਸਿੰਘ ਚੀਮਾ, ਰਜਿੰਦਰ ਸਿੰਘ ਦਰਾਕਾ, ਮਨਜੀਤ ਰਾਜ, ਮਲਕੀਤ ਸਿੰਘ, ਡਾ ਰਜਿੰਦਰ ਪਾਲ, ਗੁਰਬਿੰਦਰ ਸਿੰਘ, ਸਿੰਦਰ ਧੌਲਾ, ਮਨੋਹਰ ਲਾਲ, ਮਹਿਮਾ ਸਿੰਘ, ਖੁਸ਼ੀਆ ਸਿੰਘ, ਦਰਸ਼ਨ ਚੀਮਾ, ਕੈਪਟਨ ਹਰਦੀਪ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਅਪ੍ਰੈਂਟਿਸ਼ਸਿਪ ਲਾਈਨ ਮੈਨਾਂ ਉੱਪਰ ਜ਼ਬਰ ਕਰਨ ਦੀ ਹਾਲੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ 26 ਮਈ ਤੋਂ ਸੰਘਰਸ਼ ਕਰ ਰਹੇ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਨੂੰ ਅੱਜ ਪੁਲਿਸ ਨੇ ਜਬਰੀ ਧਰਨੇ ਤੋਂ ਜਬਰੀ ਉਠਾਇਆ ਹੈ। ਆਗੂਆਂ ਨੇ ਪੰਜਾਬ ਭਗਵੰਤ ਮਾਨ ਸਰਕਾਰ ਦੇ ਇਸ਼ਾਰਿਆਂ ਤੇ ਪੁਲਿਸ ਵੱਲੋਂ ਸੰਘਰਸ਼ ਰਹੇ ਤਬਕਿਆਂ ਉੱਪਰ ਢਾਹੇ ਜਾ ਰਹੇ ਜ਼ਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਪਣੇ ਹੱਕਾਂ/ਹਿੱਤਾਂ ਲਈ ਸੰਘਰਸ਼ ਕਰਨਾ ਹਰ ਵਿਅਕਤੀ ਦਾ ਮੁੱਢਲਾ ਅਧਿਕਾਰ ਹੈ। ਆਗੂਆਂ ਨੇ ਇਨ੍ਹਾਂ ਕਾਮਿਆਂ ਦੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦਾ ਹੋਇਆ ਗ੍ਰਿਫ਼ਤਾਰ ਕੀਤੇ ਮੁਲਾਜ਼ਮਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਅਤੇ ਸੇਵਾ ਕੇਂਦਰ ਦੇ ਹੱਕੀ ਸੰਘਰਸ਼ ਨੂੰ ਬਹਾਲ ਕਰਨ ਦੀ ਜੋਰਦਾਰ ਮੰਗ ਕੀਤੀ।ਮੁਲਾਜ਼ਮ ਡਿਫੈਂਸ ਕਮੇਟੀ ਅਤੇ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਜਨਤਕ ਜੱਥੇਬੰਦੀਆਂ ਵੱਲੋਂ ਲੰਬਾ ਸਮਾਂ ਡੀ ਸੀ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਧਰਨਾ ਚੁਕਣ ਦੀ ਸ਼ਰਤ ਲਗਾਉਣ ਤੇ ਜੱਥੇਬੰਦੀਆਂ ਨੇ ਸਿਰੇ ਤੋਂ ਰੱਦ ਕੀਤਾ ਅਤੇ ਸੜਕ ਜਾਮ ਕਰਨ ਦਾ ਐਲਾਨ ਕਰ ਦਿੱਤਾ।
ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਟਾਲ ਮਟੋਲ ਨੀਤੀ ਦੇ ਬਾਵਜੂਦ ਦੇਰ ਸ਼ਾਮ ਨੂੰ ਜਥੇਬੰਦਕ ਤਾਕਤ ਅੱਗੇ ਝੁਕਦਿਆਂ ਗ੍ਰਿਫ਼ਤਾਰ ਕੀਤੇ ਸੇਵਾ ਕੇਂਦਰ ਦੇ ਆਗੂਆਂ ਨੂੰ ਰਿਹਾ ਕੀਤਾ ਗਿਆ। ਰਿਹਾਅ ਕੀਤੇ ਆਗੂਆਂ ਨੂੰ ਹਾਰ ਪਾ ਕੇ ਦੁਬਾਰਾ ਸੰਘਰਸ਼ ਦੇ ਪਿੜ ਵਿੱਚ ਜੀ ਆਇਆ ਕਿਹਾ। ਇਸ ਸਮੇਂ ਬਿੰਦਰ ਕੌਰ ਭਦੌੜ, ਦਰਸ਼ਨ ਚੀਮਾ, ਬਲਦੇਵ ਮੰਡੇਰ, ਪਰਮਿੰਦਰ ਹੰਢਿਆਇਆ, ਬਲਵੰਤ ਸਿੰਘ ਬਰਨਾਲਾ, ਜਗਰਾਜ ਰਾਮਾ, ਸੁਖਵਿੰਦਰ ਠੀਕਰੀਵਾਲਾ, ਅੰਮ੍ਰਿਤ ਪਾਲ, ਜਗਰਾਜ ਟੱਲੇਵਾਲ , ਮਲਕੀਤ ਸਿੰਘ ਪੱਤੀ, ਕਰਮਜੀਤ ਸਿੰਘ ਭੋਤਨਾ, ਨਵਨੀਤ ਭੱਠਲ, ਗੁਰਲਾਭ ਸਿੰਘ ਮੌੜ,ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕਰਦਿਆਂ ਭਗਵੰਤ ਮਾਨ ਸਰਕਾਰ ਦੀ ਜ਼ਬਰ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਕਿ ਸੇਵਾ ਕੇਂਦਰ ਦੇ ਹੱਕੀ ਸੰਘਰਸ਼ ਦੇ ਜਮਹੂਰੀ ਹੱਕਾਂ ਦੀ ਰਾਖੀ ਕਰਨ ਤੇ ਜ਼ੋਰ ਦਿੱਤਾ।
- Download Babushahi App
-
-