ਸਿੱਖ ਪ੍ਰੀਖਿਆਰਥੀ ਦੀ ਕਿਰਪਾਨ ਲਵਾਏ ਜਾਣਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ: ਬਾਬਾ ਬਲਬੀਰ ਸਿੰਘ
ਸ੍ਰੀ ਅਨੰਦਪੁਰ ਸਾਹਿਬ:- 26 ਫਰਵਰੀ : ਦਿੱਲੀ ਕੈਂਟ ਸਥਿਤ ਕੇਂਦਰੀ ਵਿਿਦਆਲਿਆ ‘ਚ ਪ੍ਰੀਖਿਆ ਮੌਕੇ ਇੱਕ ਅੰਮ੍ਰਿਤਧਾਰੀ ਵਿਿਦਆਰਥੀ ਦੀ ਕਿਰਪਾਨ ਲਵਾਉਣ ਦਾ ਨੋਟਿਸ ਲੈਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਖਤ ਨਿੰਦਾ ਕਰਦਿਆਂ ਕਿਹਾ ਕਿ ਇਹ ਘਟਨਾ ਸਿੱਖਾ ਅੰਦਰ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਕਿਰਪਾਨ ਲਹਾਉਣਾ ਬਹੁਤ ਮੰਦਭਾਗਾ ਹੈ ਕਿਰਪਾਨ ਸਿੱਖਾਂ ਦਾ ਅਨਿਖੜਵਾਂ ਅੰਗ ਹੈ ਇਸਦੇ ਬਾਵਜੂਦ ਕਿਰਪਾਨ ਲਹਾਊਣ ਦੀ ਹਰਕਤ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਤੇ ਸਰਕਾਰਾਂ ਨੂੰ ਸਖਤ ਵਿਭਾਗੀ ਅਤੇ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਇਹ ਅਧਿਕਾਰੀ ਜਾਣ ਬੁਝ ਕੇ ਪਹਿਲਾਂ ਸਿੱਖ ਮਾਨਸਿਕਤਾ ਦੇ ਵਿਰੁੱਧ ਕਾਰਵਾਈ ਕਰਦੇ ਹਨ ਅਤੇ ਬਾਅਦ ਵਿੱਚ ਅਣਜਾਣਤਾ ਦਾ ਪ੍ਰਗਟਾਵਾ ਕਰਦੇ ਹਨ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਵੱਲੋਂ ਕੀਤੀ ਕਾਰਵਾਈ ਦੀ ਬਾਬਾ ਬਲਬੀਰ ਸਿੰਘ ਨੇ ਪ੍ਰਸ਼ੰਸਾ ਕੀਤੀ ਹੈ ਜਦੋਂ ਵੀ ਅਜਿਹੀਆਂ ਹਰਕਤਾਂ ਹੋਣ ਤਾਂ ਮੌਕੇ ਤੇ ਹੀ ਸਿੱਖ ਸੰਗਤਾਂ ਨੂੰ ਮੂਕ ਦਰਸ਼ਕ ਬਣਨ ਦੀ ਥਾਂ ਮੌਕੇ ਤੇ ਹੀ ਵਿਰੋਧ ਦਰਜ ਕਰਾਉਣਾ ਚਾਹੀਦਾ ਹੈ। ਕਿਸੇ ਵੀ ਸਿੱਖ ਵਿਰੋਧੀ ਕਾਰਵਾਈ ਨੂੰ ਚੁਣੌਤੀ ਦਿੱਤੀ ਜਾਵੇ ਅਤੇ ਮੌਕੇ ਤੇ ਮੌਜੂਦ ਸਿੱਖ ਪ੍ਰਸੰਗ ਵਿੱਚ ਆਪਣੀ ਗੱਲ ਰੱਖ ਕੇ ਕੌਮੀ ਤਰਜਮਾਨੀ ਕਰਨਾ ਹਰ ਸਿੱਖ ਦਾ ਫਰਜ਼ ਹੈ ਜੇਕਰ ਅਜਿਹੀਆਂ ਹਰਕਤਾਂ ਨੂੰ ਮੂਕ ਪ੍ਰਵਾਨਗੀ ਮਿਲਦੀ ਰਹੀ ਤਾਂ ਸਿੱਖ ਵਿਰੋਧੀ ਅਨਸਰਾਂ ਦੇ ਹੌਸਲੇ ਹੋਰ ਵਧਣਗੇ।
Click to Follow Babushahi Facebook page →