← ਪਿਛੇ ਪਰਤੋ
ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਡਾਕਟਰ ਦੀਪ ਸਿੰਘ ਐਕਸੀਲੈਂਸ ਇਨ ਡੈਂਟਲ ਹੈਲਥ ਕੇਅਰ ਐਵਾਰਡ ਨਾਲ ਸਨਮਾਨਿਤ ਗੁਰਪ੍ਰੀਤ ਸਿੰਘ ਜਖਵਾਲੀ ਪਟਿਆਲਾ 28 ਫ਼ਰਵਰੀ 2026:- ਡਾਕਟਰ ਦੀਪ ਸਿੰਘ ਵਲੋਂ ਜਿੱਥੇ ਹੁਣ ਤੱਕ 100 ਦੇ ਕਰੀਬ ਦੰਦਾਂ ਦੇ ਜਾਂਚ ਚੈੱਕਅਪ ਕੈਂਪ ਲਗਾਏ ਜਾ ਚੁੱਕੇ ਹਨ ਉਥੇ ਹੀ ਲੋੜਵੰਦ ਮਰੀਜਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਡਾਕਟਰ ਦੀਪ ਸਿੰਘ ਵਲੋਂ ਬਹੁਤ ਹੀ ਆਧੁਨਿਕ ਤਰੀਕੇ ਨਾਲ ਦਰਦ ਰਹਿਤ ਦੰਦ ਅਤੇ ਜਾੜ ਕੱਢੀ ਜਾਂਦੀ ਹੈ। ਉੱਥੇ ਹੀ ਮਰੀਜ਼ਾਂ ਨੂੰ ਦੰਦਾਂ ਨੂੰ ਵਧੀਆ ਮਜ਼ਬੂਤ ਅਤੇ ਸਿਹਤਮੰਦ ਰੱਖਣ ਲਈ ਸਮਝਾਇਆ ਜਾਂਦਾ ਹੈ।ਜਿਸ ਤਰ੍ਹਾਂ ਘਰ ਦੇ ਦਰਵਾਜ਼ੇ ਭਾਵ ਦਹਲੀਜ਼ ਨੂੰ ਸਾਫ਼ ਰੱਖਣਾ ਜ਼ਰੂਰੀ ਹੈ ਉਸੇ ਤਰ੍ਹਾਂ ਦੰਦਾਂ ਨੂੰ ਵੀ ਸਾਫ਼ ਰੱਖਣਾ ਇਨਸਾਨ ਦੀ ਜ਼ਿੰਮੇਵਾਰੀ ਬਣਦੀ ਹੈ। ਦੰਦਾਂ ਰਾਹੀਂ ਹੀ ਭੋਜਨ ਸ਼ਰੀਰ ਵਿੱਚ ਜਾਂਦਾ ਹੈ ਅਤੇ ਖੂਨ ਬਣਦਾ ਹੈ।ਹੁਣ ਤੱਕ ਕਿੰਨੇ ਹੀ ਮਰੀਜਾਂ ਨੂੰ ਮੂੰਹ ਦੇ ਕੈਂਸਰ ਭਾਵ ਓਰਲ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਇਆ ਹੈ ਅਤੇ ਬੀੜੀ ਸਿਗਰੇਟ ਤੰਬਾਕੂ ਤੋਂ ਛਡਾ ਕੇ ਸਿੱਧੇ ਰਸਤੇ ਤੇ ਲਿਆਂਦਾ ਹੈ।ਇਸ ਤਰ੍ਹਾਂ ਦੀਆਂ ਸੇਵਾਵਾਂ ਲਗਾਤਾਰ ਜ਼ਾਰੀ ਹਨ।ਗੁਰੂ ਨਾਨਕ ਦੇਵ ਡੈਂਟਲ ਕੇਅਰ ਫੈਕਟਰੀ ਏਰੀਆ ਉਪਕਾਰ ਨਗਰ ਵਿਖੇ ਮਰੀਜ਼ ਨੂੰ ਸਹੀ ਸਲਾਹ ਦਿੱਤੀ ਜਾਂਦੀ ਹੈ ਅਤੇ ਸਹੀ ਇਲਾਜ ਕੀਤਾ ਜਾਂਦਾ ਹੈ। ਇਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਹਯਾਤ ਰੀਜੈਂਸੀ ਚੰਡੀਗੜ੍ਹ ਵਿੱਖੇ ਹੈਲਥ ਕੇਅਰ ਐਵਾਰਡ 2026 ਦੇ ਕੇ ਡਾਕਟਰ ਦੀਪ ਸਿੰਘ ਨੂੰ ਨਿਵਾਜਿਆ ਗਿਆ।
Total Responses : 299