ਵਿਸ਼ਵ ਕੈਂਸਰ ਅਵੇਅਰਨੈਸ ਡੇ ਦੌਰਾਨ ਕੈਂਸਰ ਦੇ ਬਚਾਅ ਬਾਰੇ ਜਾਣਕਾਰੀ ਦਿੱਤੀ
ਰੋਹਿਤ ਗੁਪਤਾ
ਗੁਰਦਾਸਪੁਰ 7 ਨਵੰਬਰ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅਰਬਨ ਸੀ .ਐਚ .ਸੀ ਗੁਰਦਾਸਪੁਰ ਵਿਖੇ ਵਿਸ਼ਵ ਕੈਂਸਰ ਅਵੇਅਰਨੇਸ ਡੇ ਮਨਾਈਆ ਗਿਆ। ਇਸ ਮੌਕੇ ਕੈਂਸਰ ਡੇ ਦੇ ਲੱਛਣ, ਜਾਂਚ ਅਤੇ ਇਲਾਜ ਬਾਰੇ ਵਿਸਤਾਰ ਨਾਲ ਦੱਸਿਆ ਗਿਆ।
ਇਸ ਮੌਕੇ ਸਿਵਲ ਸਰਜਨ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੈਂਸਰ ਦਾ ਇਲਾਜ ਸੰਭਵ ਹੈ।ਸ਼ੁਰੂਆਤੀ ਦੌਰ ਤੇ ਕੈਂਸਰ ਦੀ ਪਛਾਣ ਹੋ ਜਾਵੇ ਤਾਂ ਇਲਾਜ਼ ਆਸਾਨ ਹੋ ਸਕਦਾ ਹੈ। ਜਰੂਰੀ ਹੈ ਕਿ ਕੈਂਸਰ ਦੇ ਲੱਛਣਾਂ ਦੀ ਪਛਾਣ ਕੀਤੀ ਜਾਵੇ। ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਕੈਂਸਰ ਦੇ ਇਲਾਜ ਲਈ ਸਰਕਾਰ ਹਰ ਸੰਭਵ ਮਦਦ ਕਰ ਰਹੀ ਹੈ। ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਮੁੱਖਮੰਤਰੀ ਕੈਂਸਰ ਰਾਹਤ ਯੋਜ਼ਨਾ ਤਹਿਤ 1.5 ਲੱਖ ਰੁਪਏ ਤਕ ਦੀ ਮਾਲੀ ਮੱਦਦ ਕੀਤੀ ਜਾਂਦੀ ਹੈ। ਕੈਂਸਰ ਦੀ ਮੁਫ਼ਤ ਜਾਂਚ ਦੀ ਸਹੂਲੀਅਤ ਮੁਹਇਆ ਹੈ। ਮੁਫ਼ਤ ਟੀਕਾਕਰਣ ਦੀ ਸਹੂਲੀਅਤ ਵੀ ਹੈ।
ਏ.ਸੀ.ਐਸ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਗਲਤ ਖਾਣ-ਪਾਣ, ਗਲਤ ਜੀਵਨਸ਼ੈਲੀ, ਪਰਿਵਾਰਕ ਇਤਿਹਾਸ , ਬਾਂਝਪਣ, ਮਾਂ ਵੱਲੋਂ ਬੱਚੇ ਨੂੰ ਆਪਣਾ ਦੁੱਧ ਨਾ ਪਿਆਉਣਾ, ਆਦਿ ਕਈ ਕਾਰਨ ਹਨ ਜੋ ਛਾਤੀ ਦੇ ਕੈਂਸਰ ਦੀ ਵਜ੍ਹਾ ਬਣ ਸਕਦੇ ਹਨ। ਇਸ ਦੇ ਲੱਛਣ ਸਰੀਰ ਤੇ ਦਿਖਾਈ ਦਿੰਦੇ ਹਨ। ਜੇਕਰ ਕੋਈ ਲੱਛਣ ਦਿਖੇ ਤਾਂ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਸਮੂਹ ਮਰੀਜ਼ਾਂ ਨੂੰ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
ਸਮਾਗਮ ਵਿੱਚ ਜਿਲਾ ਐਪਿਡਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ, ਡਾਕਟਰ ਵੰਦਨਾ, ਸਕੂਲ ਹੈਲਥ ਕਲੀਨਿਕ ਇੰਚਾਰਜ ਡਾਕਟਰ ਮਮਤਾ, ਮੈਡੀਕਲ ਅਫਸਰ ਡਾਕਟਰ ਜੋਸ਼ੀ, ਡਾਕਟਰ ਵਿਕਾਸ ਮਿਨਹਾਸ, ਡਾਕਟਰ ਸਤਨਾਮ ਸਿੰਘ, ਡਾਕਟਰ ਰਿਚਾ ਸ਼ਰਮਾ, ਅਰਬਨ ਸੀ ਐਚ ਸੀ ਡੇ ਦੇ ਸਟਾਫ਼ ਮੈਂਬਰ, ਪੀ ਪੀ ਯੂਨਿਟ ਗੁਰਦਾਸਪੁਰ ਦੇ ਸਟਾਫ਼ ਮੈਂਬਰ, ਨਰਸਿੰਗ ਸਟੂਡੈਂਟ ਮਰੀਜ਼ ਅਤੇ ਉਨਾਂ ਦੇ ਤੀਮਾਰਦਾਰ ਹਾਜ਼ਰ ਸਨ।