ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰ ਹੈਰੋਇਨ ਸਮੇਤ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 2 ਦਸੰਬਰ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ ਅਤੇ ਰੁਪਿੰਦਰ ਸਿੰਘ ਆਈ.ਪੀ.ਐਸ/ਡਿਪਟੀ ਕਮਿਸ਼ਨਰ ਪੁਲਿਸ ਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦਿਆਂ ਹੋਇਆਂ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ 01 ਨਸ਼ਾ ਤਸਕਰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਮੀਰ ਵਰਮਾ, ਪੀ.ਪੀ.ਐੱਸ/ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਅਤੇ ਅਨਿਲ ਕੁਮਾਰ ਭਨੋਟ, ਪੀ.ਪੀ.ਐੱਸ/ਸਹਾਇਕ ਕਮਿਸ਼ਨਰ ਪੁਲਿਸ, ਕੇਂਦਰੀ, ਲੁਧਿਆਣਾ ਨੇ ਦੱਸਿਆ ਕਿ ਐੱਸ.ਆਈ. ਜਸਵੀਰ ਸਿੰਘ ਮੁੱਖ ਅਫਸਰ, ਥਾਣਾ ਡਵੀਜਨ ਨੰਬਰ- 02 ਦੀ ਨਿਗਰਾਨੀ ਹੇਠ ਥਾਣੇਦਾਰ ਗੁਰਦੇਵ ਸਿੰਘ ਦੀ ਪੁਲਿਸ ਪਾਰਟੀ ਨੇ ਮਿਤੀ 30-11-2025 ਨੂੰ ਦੋਰਾਨੇ ਗਸ਼ਤ ਚਿਲਡਰਨ ਪਾਰਕ, ਪੁਰਾਣੀ ਜੇਲ ਰੋਡ ਨੇੜੇ ਮੁਹੱਲਾ ਅਮਰਪੁਰਾ ਲੁਧਿਆਣਾ ਵਿੱਚ ਦੋਸ਼ੀ ਅੰਸ਼ੂ ਪੁੱਤਰ ਈਸ਼ਵਰੀ ਦਾਸ ਵਾਸੀ ਇਸਲਾਮ ਗੰਜ ਲੁਧਿਆਣਾ ਨੂੰ ਪੈਦਲ ਆਉਂਦੇ ਰੋਕ ਕੇ ਸ਼ੱਕ ਦੀ ਬਿਨਾਹ ਤੇ ਚੈਕਿੰਗ ਕੀਤੀ।
ਦੋਸ਼ੀ ਅੰਸ਼ੂ ਦੇ ਕਬਜ਼ੇ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਥਾਣਾ ਡਵੀਜ਼ਨ ਨੰਬਰ-02 ਵਿੱਚ ਮੁਕੱਦਮਾ ਨੰਬਰ 146 ਮਿਤੀ 30-11-25 ਅ/ਧ 21-61-85 NDPS ਐਕਟ ਤਹਿਤ ਦਰਜ ਕੀਤਾ ਗਿਆ। ਦੋਸ਼ੀ ਅੰਸ਼ੂ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਜੋ ਇਹ ਪਤਾ ਲੱਗ ਸਕੇ ਕਿ ਦੋਸ਼ੀ ਨਸ਼ਾ ਕਿੱਥੋਂ ਲਿਆਉਂਦਾ ਹੈ ਅਤੇ ਇਸ ਨੈੱਟਵਰਕ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਹਨ।