ਲਵਾਰਿਸ ਅਸਥੀਆਂ ਨੂੰ ਹਰਿਦੁਆਰ ਜਾ ਕੇ ਪ੍ਰਵਾਹਿਤ ਕਰਨ ਅਤੇ ਪਿੰਡ ਦਾਨ ਕਰਨ ਦੀ ਮਹਾ ਸੇਵਾ ਚੁੱਕੀ ਹੈ ਇਸ ਸੰਸਥਾ ਨੇ
ਹੁਣ ਤੱਕ 10 ਹਜਾਰ ਦੇ ਕਰੀਬ ਲਵਾਰਸ ਲੋਕਾਂ ਦੇ ਕਰ ਚੁੱਕੇ ਹਨ ਪਿੰਡ ਦਾਨ
ਰੋਹਿਤ ਗੁਪਤਾ
ਗੁਰਦਾਸਪੁਰ 15 ਸਤੰਬਰ
ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਵੱਖ ਵੱਖ ਤਰ੍ਹਾਂ ਦੀ ਸਮਾਜ ਸੇਵਾ ਕਰ ਰਹੀਆਂ ਹਨ ਪਰ ਗੁਰਦਾਸਪੁਰ ਦੀ ਮਾਨਵ ਕਰਮ ਮਿਸ਼ਨ ਪਿਛਲੇ 20 ਸਾਲਾਂ ਤੋਂ ਇੱਕ ਮਹਾਂ ਸੇਵਾ ਨਿਭਾ ਰਹੀ ਹੈ। ਇਸ ਸੰਸਥਾ ਵੱਲੋਂ ਬਟਾਲਾ ਰੋਡ ਦੇਸ਼ ਸ਼ਮਸ਼ਾਨ ਘਾਟ ਵਿੱਚ ਲਾਵਾਰਸ ਮ੍ਰਿਤਕ ਵਿਅਕਤੀਆ ਦੇ ਅੰਤਿਮ ਸੰਸਕਾਰ ਕੀਤੇ ਜਾਂਦੇ ਹਨ ਤੇ ਨਾਲ ਹੀ ਉਹਨਾਂ ਦੀਆਂ ਅਸਥੀਆਂ ਹਰਿਦੁਆਰ ਜਾ ਕੇ ਗੰਗਾ ਵਿੱਚ ਪ੍ਰਵਾਹਿਤ ਕਰਨ ਦੇ ਨਾਲ ਨਾਲ ਉਹਨਾਂ ਦੇ ਪਿੰਡ ਦਾਨ ਕਰਨ ਤੋਂ ਲੈ ਕੇ ੍ਹ ਆਤਮਾ ਦੀ ਸ਼ਾਂਤੀ ਲਈ ਭੰਡਾਰੇ ਅਤੇ ਦਾਨ ਤੱਕ ਕੀਤੇ ਜਾਂਦੇ ਹਨ ਅਤੇ ਆਉਣ ਵਾਲਾ ਸਾਰਾ ਖਰਚਾ ਸੰਸਥਾ ਦੇ ਮੈਂਬਰਾਂ ਵੱਲੋਂ ਆਪਸੀ ਰਜਾਮੰਦੀ ਨਾਲ ਆਪਸ ਵਿੱਚ ਵੰਡ ਕਿ ਆਪ ਹੀ ਚੁੱਕਿਆ ਜਾਂਦਾ ਹੈ। ਮਾਨਵ ਕਰਮ ਮਿਸ਼ਨ ਹੁਣ ਤੱਕ 10 ਹਜਾਰ ਦੇ ਕਰੀਬ ਲਵਾਰਿਸ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਹਰਿਦੁਆਰ ਜਾ ਕੇ ਪਿੰਡ ਦਾਨ ਦਾ ਕੰਮ ਕਰ ਚੁੱਕਿਆ ਹੈ ਅਤੇ ਅੱਜ ਵੀ ਉਹ ਦੱਸ ਲੁਵਾਰਸ ਅਸਥੀਆਂ ਲੈ ਕੇ ਹਰਿਦੁਆਰ ਲਈ ਨਿਕਲੇ ਹਨ।