ਮੇਅਰ ਪਦਮਜੀਤ ਮਹਿਤਾ ਵੱਲੋਂ ਪੰਜ ਦਿਨਾਂ ਓਸ਼ੋ ਸਾਹਿਤ ਪ੍ਰਦਰਸ਼ਨੀ ਦਾ ਰਿਬਨ ਕੱਟਕੇ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 2 ਦਸੰਬਰ 2025 : ਸਥਾਨਕ ਫਾਇਰ ਬ੍ਰਿਗੇਡ ਚੌਕ ਨੇੜੇ ਪੰਜ ਦਿਨਾਂ ਓਸ਼ੋ ਸਾਹਿਤ ਪ੍ਰਦਰਸ਼ਨੀ ਦਾ ਮੁੱਖ ਮਹਿਮਾਨ ਵਜੋਂ ਪਹੁੰਚੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਰਿਬਨ ਕੱਟ ਕੇ ਉਦਘਾਟਨ ਕੀਤਾ।
ਇਸ ਮੌਕੇ ਓਸ਼ੋ ਮੈਡੀਟੇਸ਼ਨ ਸੈਂਟਰ ਦੇ ਚੇਅਰਮੈਨ ਅਰਜੁਨ, ਮੈਂਬਰ ਦਰਸ਼ਨ, ਦਵਿੰਦਰ, ਰਘੁਬੀਰ, ਪ੍ਰਤਿਭਾ, ਸੁਖਪ੍ਰੀਤ, ਸਵਾਮੀ ਹਰਦੀਪ ਅਤੇ ਸਵਾਮੀ ਵੀਤਰਾਗ ਮੌਜੂਦ ਸਨ।
ਸਵਾਮੀ ਵੀਤਰਾਗ ਨੇ ਦੱਸਿਆ ਕਿ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਓਸ਼ੋ ਦੀਆਂ ਸਾਰੀਆਂ ਕਿਤਾਬਾਂ ਦੇ ਨਾਲ ਨਾਲ ਮੈਡੀਟੇਸ਼ਨ ਕੁਰਸੀਆਂ ਅਤੇ ਮੈਡੀਟੇਸ਼ਨ ਕੱਪੜੇ, ਪ੍ਰਦਰਸ਼ਨੀ ਵਿੱਚ 20 ਪ੍ਰਤੀਸ਼ਤ ਦੀ ਛੋਟ 'ਤੇ ਉਪਲਬਧ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਦਰਸ਼ਨੀ 6 ਦਸੰਬਰ ਤੱਕ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਚੱਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਓਸ਼ੋ ਮੈਡੀਟੇਸ਼ਨ ਸੈਂਟਰ, ਬਠਿੰਡਾ ਵਿਖੇ 11 ਦਸੰਬਰ ਤੋਂ 14 ਦਸੰਬਰ ਤੱਕ ਇੱਕ ਮੈਡੀਟੇਸ਼ਨ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਓਸ਼ੋ ਦੇ ਵੱਖ-ਵੱਖ ਤਰੀਕਿਆਂ, ਜਸ਼ਨ ਅਤੇ ਨਾਚ ਰਾਹੀਂ ਮਨ ਦੀਆਂ ਗਹਿਰਾਈਆਂ ਵਿੱਚ ਜਾ ਕੇ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰ ਸਕਣਗੇ।ਇਸ ਮੌਕੇ ਮੁੱਖ ਮਹਿਮਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਸ੍ਰੀ ਯਾਦਵਿੰਦਰ ਸਿੰਘ ਮਾਨ ਨੂੰ ਓਸ਼ੋ ਸਾਹਿਤ ਨਾਲ ਸਨਮਾਨਿਤ ਕੀਤਾ ਗਿਆ।