ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਦੇ ਹੱਕ ਵਿੱਚ ਵੱਡਾ ਧਰਨਾ - ਲੱਖਾ ਸਿਧਾਣਾ ਵੀ ਪਹੁੰਚੇ ਧਰਨੇ ਵਿੱਚ
ਰੋਹਿਤ ਗੁਪਤਾ
ਗੁਰਦਾਸਪੁਰ : ਬੀਤੀ 25 ਫਰਵਰੀ ਨੂੰ ਪੰਜਾਬ ਪੁਲਿਸ ਦੀ ਪੋਸਟ ਚ ਦੋ ਪੁਲਿਸ ਮੁਲਾਜ਼ਮਾਂ ਨੂੰ ਮਾਰਨ ਵਾਲੇ ਆਰੋਪੀ ਨੌਜਵਾਨਾਂ ਚੋ ਪਿੰਡ ਆਦੀਆ ਦੇ ਰਹਿਣ ਵਾਲੇ ਇੱਕ ਨੌਜਵਾਨ ਰਣਜੀਤ ਸਿੰਘ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ ਅਤੇ ਉਸ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਵਲੋਂ ਲਗਾਤਾਰ ਇਹ ਪੁਲਿਸ ਤੇ ਆਰੋਪ ਲਗਾਏ ਜਾ ਰਹੇ ਹਨ ਕਿ ਓਹਨਾ ਦੇ ਪੁੱਤ ਦਾ ਫਰਜੀ ਐਨਕਾਉਂਟਰ ਕੀਤਾ ਗਿਆ ਹੈ ਅਤੇ ਅੱਜ ਪਰਿਵਾਰ ਰਿਸਤੇਦਾਰਾਂ ਤੇ ਇਲਾਕੇ ਦੇ ਲੋਕਾਂ ਤੋ ਇਲਾਵਾ ਵੱਡੀ ਗਿਣਤੀ ਚ ਵੱਖ ਵੱਖ ਰਾਜਨੀਤਿਕ ਅਤੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋ ਅੰਮ੍ਰਿਤਸਰ ਪਠਾਨਕੋਟ ਹਾਈਵੇ - ਗੁਰਦਾਸਪੁਰ ਦੇ ਬੱਬਰੀ ਬਾਈਪਾਸ ਚੋਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ । ਧਰਨੇ ਵਿੱਚ ਲੱਖਾ ਸਿਧਾਨਾਂ ਤੋਂ ਇਲਾਵਾ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੀ ਸ਼ਾਮਿਲ ਹੋਏ।
ਉੱਥੇ ਇਕੱਠੇ ਤੌਰ ਤੇ ਮ੍ਰਿਤਕ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀਆ ਆਗੂਆ ਵਲੋ ਪ੍ਰਸ਼ਾਸ਼ਨ ਤੋ ਇਹ ਮੰਗ ਕੀਤੀ ਗਈ ਕਿ ਜੋ ਰਣਜੀਤ ਸਿੰਘ ਦੀ ਲਾਸ਼ ਹੈ ਉਸ ਦਾ ਪੋਸਟਮਾਰਟਮ ਕਿਸੇ ਪੀਜੀਆਈ ਜਾ ਏਮਸ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਕਰਾਵਾਇਆ ਜਾਵੇ ਅਤੇ ਉਸਦੀ ਵੀਡੀਓ ਗ੍ਰਾਫੀ ਵੀ ਕੀਤੀ ਜਾਵੇ ਤਾਂ ਜੋ ਰਣਜੀਤ ਦੀ ਮੌਤ ਦੇ ਸਮੇ ਅਤੇ ਕਰਨਾਂ ਦੀ ਸੱਚਾਈ ਸਾਮਣੇ ਆਵੇ ਅਤੇ ਰਣਜੀਤ ਦੇ ਉਸ ਪੁਲਿਸ ਵਲੋ ਕਿਤੇ ਹਮਲੇ ਦੇ ਸਬੂਤ ਪੁਲਿਸ ਪਰਿਵਾਰ ਸਾਮਣੇ ਰੱਖੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਰਿਵਾਰ ਤਾ ਪੂਰੇ ਘਟਨਾਕ੍ਰਮ ਦੀ ਜਾਂਚ ਸੀਬੀਆਈ ਜਾ ਕਿਸੇ ਮਾਣਯੋਗ ਅਦਾਲਤ ਦੇ ਸਿਟਿੰਗ ਜੱਜ ਦੇ ਬੈਂਚ ਵਲੋਂ ਕੀਤੀ ਜਾਵੇ । ਅਤੇ ਮ੍ਰਿਤਕ ਦੇ ਰਿਸ਼ਤੇਦਾਰ ਤਾਏ ਹਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਧਰਨੇ ਨੂੰ ਖ਼ਤਮ ਕੀਤਾ ਗਿਆ ਹੈ ਅਤੇ ਹੁਣ ਪ੍ਰਸ਼ਾਸਨ ਵਲੋ ਵੀ ਗੱਲਾਬਤ ਲਈ ਪਰਿਵਾਰ ਅਤੇ ਜੋ ਇਸ ਪਰਿਵਾਰ ਦੀ ਲੜਾਈ ਲੜਨ ਲਈ ਇਕ ਸੰਘਰਸ਼ ਕਮੇਟੀ ਬਣਾਈ ਗਈ ਹੈ ਉਹਨਾਂ ਨਾਲ ਮੁਲਾਕਾਤ ਕਰਨ ਜਾਵੇਗਾ ਅਤੇ ਜੇਕਰ ਮੰਗਾਂ ਨਾ ਪੂਰਿਆ ਹੋਇਆ ਤਾ ਅਗਲੀ ਰਣਨੀਤੀ ਉਲੀਕੀ ਜਾਵੇਗੀ ।
Click to Follow Babushahi Facebook page →