ਭਾਜਪਾ ਦੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਚੁੱਕੇ ਸਵਾਲ
ਅਸ਼ੋਕ ਵਰਮਾ
ਭਗਤਾ ਭਾਈ, 12 ਸਤੰਬਰ 2026 : ਭਾਜਪਾ ਦੇ ਜਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਪਿੱਛਲੇ ਦਿਨੀ ਸੂਬੇ ਚ ਸੰਗਰੂਰ ਜਿਲ੍ਹੇ ਚ ਵਾਪਰੀਆਂ ਘਟਨਾਵਾਂ ਦੇ ਮਾਮਲੇ ਚ ਸੂਬਾ ਸਰਕਾਰ ਨੂੰ ਲੰਬੇ ਹੱਥੀਂ ਲਿਆ। ਮਲੂਕਾ ਨੇ ਦੋਸ਼ ਲਾਏ ਕਿ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਮਿਲੇ ਸੰਵਿਧਾਨਿਕ ਹੱਕਾਂ ਤੋਂ ਪੁਲਿਸ ਬਲ ਨਾਲ ਵਾਂਝਾ ਕਰ ਰਹੀ ਹੈ । ਪੰਜਾਬ ਚ ਨਸ਼ਾ ਸਭ ਤੋਂ ਵੱਧ ਭਖਵਾ ਮੁੱਦਾ ਹੈ ਨਸ਼ਿਆਂ ਦੀ ਨਾਂ ਮੁਰਾਦ ਬਿਮਾਰੀ ਨਾਲ ਹਜਾਰਾਂ ਨੌਜਵਾਨ ਜਾਨਾਂ ਗਵਾ ਚੁੱਕੇ ਹਨ। ਸਰਕਾਰ ਨਸ਼ਿਆਂ ਦੀ ਰੋਕਥਾਮ ਚ ਨਾਕਾਮ ਰਹੀ ਹੈ ਤੇ ਸੂਬੇ ਚ ਨਸ਼ਾ ਸ਼ਰੇਆਮ ਸਬਜ਼ੀਆਂ ਵਾਂਗ ਵਿਕ ਰਿਹਾ ਹੈ ਲੋਕਾਂ ਵੱਲੋਂ ਨਸ਼ੇ ਦੇ ਮੁੱਦੇ ਤੇ ਨਿੱਤ ਦਿਨ ਹੋ ਰਹੇ ਸਵਾਲਾਂ ਦੇ ਜਬਾਵ ਦੇਣ ਤੋਂ ਸਰਕਾਰ ਮੁਨਕਰ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਆਪਣੇ ਭਾਸ਼ਨਾਂ ਚ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਤਿੰਨ ਕਰੋੜ ਲੋਕਾਂ ਅੱਗੇ ਜਵਾਬਦੇਹ ਕਹਿੰਦੇ ਰਹੇ ਹਨ ਪਹਿਲਾਂ ਸ਼ੇਰੋ ਵਿਖ਼ੇ ਲੋਕ ਮਿਲਣੀ ਦੌਰਾਨ ਮੋਹਨਜੀਤ ਵੱਲੋਂ ਨਸ਼ੇ ਦੇ ਮੁੱਦੇ ਤੇ ਮੁੱਖ ਮੰਤਰੀ ਦਾ ਵਿਰੋਧ ਕੀਤੇ ਜਾਨ ਤੇ ਪੁਲਿਸ ਨੇ ਮੋਹਨਜੀਤ ਤੇ ਅੰਨਾ ਤਸ਼ਦਦ ਕੀਤਾ। ਇਸੇ ਤਰ੍ਹਾਂ ਹਰਪਾਲ ਚੀਮਾ ਨੂੰ ਕੀਤੇ ਗਏ ਸਵਾਲਾਂ ਦੇ ਮਾਮਲੇ ਚ ਵੀ ਗੁਲਜਾਰ ਸਿੰਘ ਦੀ ਅਵਾਜ ਦਬਾਉਣ ਲਈ ਉਸਨੂੰ ਧਮਕੀਆਂ ਦਿੱਤੀਆਂ ਗਈਆਂ। ਗੁਲਜਾਰ ਸਿੰਘ ਨੂੰ ਇਨ੍ਹਾਂ ਤੰਗ ਪਰੇਸ਼ਾਨ ਕੀਤਾ ਗਿਆ ਕਿ ਉਹ ਖ਼ੁਦਕਸ਼ੀ ਕਰਨ ਲਈ ਮਜਬੂਰ ਹੋ ਗਿਆ। ਉਨ੍ਹਾਂ ਕਿਹਾ ਕਿ ਲੌਕਤੰਤਰ ਚ ਸਵਾਲ ਪੁੱਛਣ ਦਾ ਹਰ ਨਾਗਰਿਕ ਨੂੰ ਅਧਿਕਾਰ ਹੈ ਪਰ ਸਰਕਾਰ ਪੁਲਿਸ ਬਲ ਨਾਲ ਲੋਕਾਂ ਦੀ ਅਵਾਜ ਦਬਾ ਰਹੀ ਹੈ । ਉਨ੍ਹਾਂ ਕਿਹਾ ਕਿ ਗੁਲਜਾਰ ਸਿੰਘ ਦੇ ਪੀੜਿਤ ਪਰਿਵਾਰ ਨੂੰ ਮਿਲਣ ਲਈ ਗਏ ਭਾਜਪਾ ਆਗੂਆਂ ਨੂੰ ਵੀ ਪੁਲਿਸ ਦੇ ਜੋਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਪਰਿਵਾਰ ਤੇ ਲੱਗੇ ਭਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਵੀ ਉਹਨਾਂ ਚੁੱਪ ਧਾਰੀ ਹੋਈ ਹੈ। ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਅੱਜ ਇਹ ਪ੍ਰੈਸ ਬਿਆਨ ਮੀਡੀਆ ਇੰਚਾਰਜ ਰਤਨ ਸ਼ਰਮਾ ਨੇ ਜਾਰੀ ਕੀਤਾ ਹੈ।।
- Download Babushahi App
-
-