ਭਾਜਪਾ ਦੀ ਕਿਲੀ ਚਾਹਲਾਂ ਰੈਲੀ ਨੂੰ ਸਫਲ ਬਣਾਉਣ ਲਈ ਵਰਕਰਾਂ ਨਾਲ ਰੂਬਰੂ ਹੋਏ
ਮੀਤ ਪ੍ਰਧਾਨ ਰਾਸ਼ੀ ਅਗਰਵਾਲ
ਜਗਰਾਉਂ ਦੀਪਕ ਜੈਨ
ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਮੋਗਾ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਜਗਰਾਉਂ ਵਿਖੇ ਭਾਜਪਾ ਦੀ ਸਟੇਟ ਮਹਿਲਾ ਆਗੂ ਰਾਸ਼ੀ ਅਗਰਵਾਲ ਮੀਤ ਪ੍ਰਧਾਨ ਪ੍ਰਦੇਸ਼ ਮਹਿਲਾ ਮੋਰਚਾ ਨੇ ਜ਼ਿਲਾ ਜਗਰਾਉਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ।ਇਸ ਰੈਲੀ ਨੂੰ ਸੰਬੋਧਨ ਕਰਨ ਲਈ ਦੇਸ਼ ਦੇ ਮਾਣਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਰਹੇ ਹਨ। ਇਸ ਮੌਕੇ ਰਾਸ਼ੀ ਅਗਰਵਾਲ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਹਰ ਪਾਸੇ ਜੰਗਲ ਰਾਜ ਦਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ 14 ਮਾਰਚ ਨੂੰ ਮੋਗਾ ਨੇੜੇ ਪਿੰਡ ਕਿੱਲੀ ਚਾਹਲਾਂ ਵਿਖੇ ਬਦਲਾਅ ਰੈਲੀ ਕੀਤੀ ਜਾ ਰਹੀ ਹੈ। ਜਿਸ ਸਬੰਧ ਵਿੱਚ ਵਰਕਰਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਅੱਜ ਜਿਲਾ ਜਗਰਾਉਂ ਦੇ ਪ੍ਰਧਾਨ ਡਾਕਟਰ ਰਾਜਿੰਦਰ ਸ਼ਰਮਾ ਦੀ ਅਗਵਾਈ ਵਿੱਚ ਜਿਲੇ ਅਤੇ ਸਰਕਲਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਰੈਲੀ ਨੂੰ ਸਫਲ ਕਰਨ ਲਈ ਭਾਜਪਾ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਜਿਲਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਭਾਜਪਾ ਵੱਲੋਂ ਜਿਲਾ ਜਗਰਾਉਂ ਵੱਲੋਂ ਰੈਲੀ ਦੀ ਸਫਲਤਾ ਲਈ ਸਰਕਲ ਪੱਧਰ ਤੱਕ ਮੀਟਿੰਗਾਂ ਕਰਕੇ ਵਰਕਰਾਂ ਨੂੰ ਰੈਲੀ ਵਿੱਚ ਜਾਣ ਲਈ ਲਾਮਬੰਦ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਭਾਜਪਾ ਦੀ ਹਾਈ ਕਮਾਂਡ ਦੀ ਲੀਡਰਸ਼ਿਪ ਵਰਕਰਾਂ ਨੂੰ ਰੈਲੀ ਵਿੱਚ ਜਾਣੂ ਕਰਵਾਵੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਮੀਤ ਅਰੋੜਾ, ਐੱਮਸੀ ਸਤੀਸ਼ ਪੱਪੂ, ਟੋਨੀ ਵਰਮਾ, ਨਵਨੀਤ ਗੁਪਤਾ, ਰਾਜਪਾਲ ਜੈਨ, ਅਨਿਲ ਕੁਮਾਰ ਸੈਂਟੀ, ਗੌਰਵ ਗੁਪਤਾ, ਅਸ਼ੀਸ਼ ਗੁਪਤਾ, ਸੋਰਵ ਗਰਗ, ਸੁਰੇਸ਼ ਗਰਗ, ਅਮਿਤ ਸ਼ਰਮਾ, ਡਾ: ਨਿਰਮਲ ਭੁੱਲਰ, ਰਜਨੀਸ਼ ਸ਼ਰਮਾ,ਮਹਿੰਦਰ ਵਰਮਾ, ਪੰਡਤ ਰਾਮ ਚੰਦਰ ਆਦਿ ਹਾਜ਼ਰ ਸਨ।
Click to Follow Babushahi Facebook page →