ਦਿਵਾਲੀ ਦੇ ਤਿਉਹਾਰ ਤੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਵੀ ਤਿਆਰ ਬਰ ਤਿਆਰ
ਰੋਹਿਤ ਗੁਪਤਾ
ਗੁਰਦਾਸਪੁਰ 20 ਅਕਤੂਬਰ
ਦਿਵਾਲੀ ਦੇ ਤਿਉਹਾਰ ਨੂੰ ਲੈਕੇ ਨਗਰ ਕੌਂਸਲ ਬਟਾਲਾ ਨਾਲ ਸੰਬੰਧਿਤ ਫਾਇਰ ਬ੍ਰਿਗੇਡ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀਂ ਘਟਨਾ ਤੇ ਤੁਰੰਤ ਕਾਬੂ ਪਾਇਆ ਜਾ ਸਕੇ। ਜਿਲ੍ਹਾ ਪ੍ਰਸ਼ਾਸਨ ਨੇ ਫਾਇਰ ਬ੍ਰਿਗੇਡ ਦੇ ਸਾਰੇ ਮੁਲਾਜ਼ਮਾਂ ਦੀਆਂ ਛੁਟੀਆਂ ਰੱਦ ਕਰ ਦਿੱਤੀ ਗਈਆਂ ਹਨ। ਉੱਥੇ ਹੀ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਫਾਇਰ ਬ੍ਰਿਗੇਡ ਪੂਰੀ ਤਰਹਾਂ ਮੁਸਤੈਦ ਹੋ ਗਈ ਹੈ। ਸ਼ਹਿਰ ਦੇ ਆਲੇ ਦੁਆਲੇ ਚਾਰ ਗੱਡੀਆਂ ਤਿਆਰ ਬਰ ਤਿਆਰ ਵੱਖ-ਵੱਖ ਇਲਾਕਿਆਂ ਵਿੱਚ ਖੜੀਆਂ ਕੀਤੀਆਂ ਗਈਆਂ ਹਨ। ਜਿਨਾਂ ਵਿੱਚ ਆਰਜੀ ਤੌਰ ਤੇ ਬਣਾਈ ਗਈ ਪਟਾਕਾ ਮਾਰਕੀਟ ਵੀ ਸ਼ਾਮਿਲ ਹੈ । ਨਾਲ ਹੀ ਦੀਨਾ ਨਗਰ ਦੀ ਪਟਾਕਾ ਮਾਰਕੀਟ ਵਿੱਚ ਵੀ ਇੱਕ ਇਕ ਗੱਡੀ ਤਿਆਰ ਬਰ ਤਿਆਰ ਖੜੀ ਰਹੇਗੀ ਅਤੇ ਸ਼ਹਿਰ ਵਿੱਚ ਵੀ ਫਾਇਰ ਬ੍ਰਿਗੇਡ ਦਫਤਰ ਵਿਖੇ ਵੀ ਦੋ ਗੱਡੀਆਂ ਤਿਆਰ ਰਹਿਣਗੀਆਂ ਤਾਂ ਜੋ ਜੇਕਰ ਕਿਤੇ ਅੱਗ ਲੱਗਦੀ ਹੈ ਤਾਂ ਤੁਰੰਤ ਸਹਾਇਤਾ ਪਹੁੰਚਾਈ ਜਾ ਸਕੇ । ਸ਼ਹਿਰ ਦੇ ਭੀੜ ਭਾੜ ਵਾਲੇ ਅਤੇ ਤੰਗ ਇਲਾਕਿਆਂ ਵਿੱਚ ਜਾਣ ਲਈ ਬਾਕੀ ਇੰਤਜ਼ਾਮ ਕੀਤੇ ਗਏ ਹਨ ਜਿਹਨਾਂ ਵਿੱਚ ਛੋਟੀਆਂ ਗੱਡੀਆਂ ਅਤੇ ਮੋਟਰਸਾਈਕਲ ਵੀ ਸ਼ਾਮਿਲ ਹਨ ਜੋ ਤੰਗ ਗਲੀਆਂ ਵਿੱਚੋਂ ਗੁਜ਼ਰਦੇ ਹੋਏ ਅੱਗ ਲੱਗਣ ਵਾਲੀ ਜਗ੍ਹਾ ਤੇ ਤੁਰੰਤ ਪਹੁੰਚਣਗੇ ਅਤੇ ਅੱਗ ਬੁਝਾਉਣ ਦੀ ਮੁੱਢਲੀ ਕਾਰਵਾਈ ਸ਼ੁਰੂ ਕਰ ਦੇਣਗੇ
ਦਿਵਾਲੀ ਦੇ ਤਿਓਹਾਰ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ ਜਿਨਾਂ ਨੂੰ ਤੁਰੰਤ ਕੰਟਰੋਲ ਕਰਨ ਲਈ ਇਹ ਤਿਆਰੀਆਂ ਕੀਤੀਆਂ ਗਈਆਂ ਹਨ।
ਫਾਇਰ ਅਧਿਕਾਰੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹਨਾਂ ਪੈਲੀਆਂ ਦੇ ਨੇੜੇ ਜਿੱਥੇ ਫਸਲ ਖੜੀ ਹੋਵੇ ਜਾਂ ਫਿਰ ਪਰਾਲੀ ਪਈ ਹੋਵੇ ਅਤੇ ਜਲਦੀ ਅੱਗ ਫੜਨ ਵਾਲੇ ਪਦਾਰਥ ਯਾ ਖਾਲੀ ਇਮਾਰਤ ਤੇ ਨੇੜੇ ਪਟਾਕੇ ਨਾ ਚਲਾਉਣ ਅਤੇ ਜੇਕਰ ਕਿਤੇ ਅੱਗ ਲੱਗਣ ਦੀ ਸੋਚਣਾ ਮਿਲਦੀ ਹੈ ਤਾਂ ਤੁਰੰਤ ਫਾਇਰ ਬ੍ਰਿਗੇਡ ਵੱਲੋਂ ਜਾਰੀ ਨੰਬਰਾਂ ਤੇ ਸੰਪਰਕ ਕਰਨ ।