ਡਾ. ਵੰਦਨਾ ਅਰੋੜਾ ਨੂੰ ਮਾਹਿਰ ਗਰੁੱਪ ਦੇ ਗੈਰ-ਸਰਕਾਰੀ ਵਿਗਿਆਨੀ ਵਜੋਂ ਕੀਤਾ ਨਿਯੁਕਤ
ਚੰਡੀਗੜ੍ਹ, 30 ਅਕਤੂਬਰ 2025: ਪੰਜਾਬ ਦੇ ਰਾਜਪਾਲ ਨੇ ਭੂਮੀ ਗ੍ਰਹਿਣ, ਪੁਨਰਵਾਸ, ਮੁੜ ਵਸੇਬਾ ਵਿੱਚ ਯੋਗ ਮੁਆਵਜ਼ਾ ਅਤੇ ਪਾਰਦਰਸ਼ਤਾ ਅਧਿਕਾਰ ਐਕਟ 2013 ਦੀ ਧਾਰਾ 7 ਦੀ ਉਪ ਧਾਰਾ 1 ਮੁਤਾਬਕ ਪ੍ਰਾਪਤ ਸ਼ਕਤੀਆਂ ਅਤੇ ਇਸ ਸਬੰਧੀ ਉਹਨਾਂ ਨੂੰ ਸਮਰੱਥ ਬਣਾਉਣ ਵਾਲੀਆਂ ਹੋਰ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਡਾ. ਵੰਦਨਾ ਅਰੋੜਾ ਨੂੰ ਸਮਾਜਿਕ ਪ੍ਰਭਾਵ ਮੁਲਾਂਕਣ ਰਿਪੋਰਟ ਦੇ ਮੁਲਾਂਕਣ ਲਈ ਪ੍ਰੋ. ਰਾਜੇਸ਼ ਗਿੱਲ ਦੀ ਥਾਂ 'ਤੇ ਮਾਹਿਰ ਗਰੁੱਪ ਦੇ ਗੈਰ-ਸਰਕਾਰੀ ਵਿਗਿਆਨੀ ਵਜੋਂ ਨਿਯੁਕਤ ਕੀਤਾ ਹੈ।