ਟਿੱਪਰ ਕਾਰ ਨੂੰ ਸਾਈਡ ਮਾਰ ਕੇ ਹੋਇਆ ਫਰਾਰ , ਬਾਲ-ਬਾਲ ਬੱਚੀਆਂ ਸਵਾਰੀਆਂ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਕਸਬਾ ਧਾਰੀਵਾਲ ਨੇੜੇ ਇੱਕ ਸੜਕ ਹਾਦਸੇ ਵਾਪਰਿਆ ਜਿੱਥੇ ਇੱਕ ਟਿੱਪਰ ਕਾਰ ਨੂੰ ਸਾਈਡ ਮਾਰ ਕੇ ਤੇਜ਼ੀ ਨਾਲ ਨਿਕਲ ਗਿਆ ਜਦਕਿ ਸਾਈਡ ਵੱਜਣ ਕਾਰਨ ਕਾਰ ਚਾਲਕ ਨੇ ਜਦੋਂ ਬਰੇਕ ਮਾਰੀ ਤਾਂ ਪਿੱਛੋਂ ਆ ਰਹੀ ਇੱਕ ਮੈਟਾਡੋਰ ਕਾਰ ਵਿੱਚ ਵੱਜ ਗਈ।
ਜਾਣਕਾਰੀ ਅਨੁਸਾਰ ਸਵਿਫਟ ਕਾਰ ਗੁਰਦਾਸਪੁਰ ਵੱਲੋਂ ਆ ਰਹੀ ਸੀ ਤਾਂ ਪਿੱਛੋਂ ਆ ਰਿਹਾ ਇੱਕ ਟਿੱਪਰ ਉਸਨੂੰ ਸਾਈਡ ਮਾਰ ਕੇ ਨਿਕਲ ਗਿਆ । ਕਾਰ ਚਾਲਕ ਨੇ ਇਕਦਮ ਬਰੇਕ ਮਾਰੀ ਤਾਂ ਪਿੱਛੋਂ ਆ ਰਹੀ ਇੱਕ ਫੋਰ ਮੈਟਾਡੋਰ ਜਿਸ ਦੇ ਵਿੱਚ 12 ਸਵਾਰੀਆਂ ਸਨ , ਕਾਰ ਵਿੱਚ ਜਾ ਵੱਜੀ । ਗਨੀਮਤ ਇਹ ਰਹੀ ਕਿ ਸਾਰੀਆਂ ਸਵਾਰੀਆਂ ਬਾਲ-ਬਾਲ ਬਚ ਗਈਆਂ। ਮੌਕੇ ਤੇ ਪਹੁੰਚੀ ਧਾਲੀਵਾਲ ਥਾਣੇ ਦੇ ਪੁਲਿਸ ਅਧਿਕਾਰੀ ਜਿਸ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰਣੀਆਂ ਬਾਈਪਾਸ ਨਜ਼ਦੀਕ ਇੱਕ ਐਕਸੀਡੈਂਟ ਹੋਇਆ ਹੈ ਤੇ ਮੌਕੇ ਤੇ ਪਹੁੰਚੇ ਹਾਂ ਪਤਾ ਲੱਗਾ ਹੈ ਕਿ ਟਿੱਪਰ ਗੱਡੀ ਵਾਲੇ ਨੂੰ ਸਾਈਡ ਮਾਰ ਕੇ ਫਰਾਰ ਹੋ ਗਿਆ ਅਤੇ ਜਿਸ ਗੱਡੀ ਨੂੰ ਸਾਈਡ ਵੱਜੀ ਉਸ ਦੇ ਮਗਰ ਇੱਕ ਗੱਡੀ ਆ ਰਹੀ ਸੀ ਜੋ ਧਰਮਸ਼ਾਲਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਉਸ ਦੇ ਵਿੱਚ 12 ਸਵਾਰੀਆਂ ਸਨ ਜੋ ਬਾਲ ਬਾਲ ਬਚ ਗਈਆਂ।
Click to Follow Babushahi Facebook page →