ਜਾਨਲੇਵਾ ਹੋ ਸਕਦਾ ਹੈ ਸ਼ੱਕਰ ਰੋਗ - ਡਾਕਟਰ ਅਮਰਦੀਪ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ 14 ਨਵੰਬਰ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲੇ ਵਿੱਚ ਵੱਖ ਵੱਖ ਥਾਵਾਂ ਤੇ ਵਰਲਡ ਡਇਆਬਟੀਸ ਡੇ ਮਨਾਇਆ ਗਿਆ। ਸਿਹਤ ਬਲਾਕ ਦੋਰਾਂਗਲਾ ਡੇ ਦੇ ਸਮੂਹ ਆਯੂਸ਼ਮਾਣ ਅਰੋਗਿਆ ਕੇਂਦਰਾਂ ਵਿੱਚ ਸੀਨਿਅਰ ਮੈਡੀਕਲ ਅਫਸਰ ਡਾਕਟਰ ਅਮਰਦੀਪ ਸਿੰਘ ਬੈਂਸ ਜੀ ਦੀ ਅਗੁਆਈ ਹੇਠ ਵਰਲਡ ਡਾਅਬਟੀਸ ਡੇ ਮਨਾਈਆ ਗਿਆ।
ਇਸ ਸਬੰਧੀ ਡਾਕਟਰ ਅਮਨਦੀਪ ਕੌਰ ਜੀ ਨੇ ਕਿਹਾ ਕਿ ਗੈਰ ਸੰਚਾਰੀ ਰੋਗਾਂ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ। ਸ਼ੂਗਰ ਦੇ ਮਰੀਜ਼ ਵੱਧ ਰਿਹੇ ਹਨ। ਸ਼ੱਕਰ ਰੋਗ ਕਾਰਨ ਕਈ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਮਰੀਜ਼ਾਂ ਨੂੰ ਬੀਮਾਰੀਆਂ ਡੇ ਦੇ ਖਤਰੇ ਤੋਂ ਬਚਾਉਣ ਲਈ ਜਰੂਰੀ ਹੈ ਕਿ ਸ਼ੂਗਰ ਬਿਮਾਰੀ ਦੀ ਸਮੇਂ ਸਿਰ ਸ਼ਨਾਖਤ ਕੀਤੀ ਜਾਵੇ। 70-110 ਐਮਜੀ ਸ਼ੂਗਰ ਦਾ ਸਹੀ ਮਾਣਕ ਹੈ। ਸ਼ੂਗਰ ਦੀ ਮਾਤਰਾ ਨਾ ਵੱਧ ਤੇ ਨਾ ਘੱਟ ਹੋਣੀ ਚਾਹੀਦੀ ਹੈ। ਵੱਧ ਰਹੀ ਸੂਗਰ ਨੂੰ ਨੂੰ ਕੰਟਰੋਲ ਵਿਚ ਰੱਖਿਆ ਜਾਵੇ। ਇਸ ਲਈ ਮਿੱਠੇ ਦੀ ਸੀਮਿਤ ਮਾਤਰਾ ਦਾ ਇਸਤੇਮਾਲ ਕੀਤਾ ਜਾਵੇ। ਗੈਰ ਕੁਦਰਤੀ ਭੋਜਨ ਨਾ ਕੀਤਾ ਜਾਵੇ। ਜਿਆਦਾ ਤਲੀਆ, ਫਾਸਟ ਫੂਡ, ਜਿਆਦਾ ਮਸਾਲੇ ਵਾਲੇ ਭੋਜਨ ਦੀ ਵਰਤੋਂ ਨਾ ਕੀਤੀ ਜਾਵੇ। ਮਨ ਨੂੰ ਸ਼ਾਂਤ ਰੱਖਿਆ ਜਾਵੇ। ਗੈਰ ਸੰਚਾਰੀ ਰੋਗਾਂ ਦੀ ਸ਼ਨਾਖਤ ਲਈ ਲਗਾਤਾਰ ਟੈਸਟਿੰਗ ਕੀਤੀ ਜਾਂਦੀ ਹੈ। ਇਸ ਸਬੰਧੀ ਕੈਂਪ ਲਗਾਏ ਜਾ ਰਹੇ ਹਨ। ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਮੁਲਾਜ਼ਮ ਵੱਲੋਂ ਪਿੰਡ ਪੱਧਰ ਤੇ ਗੈਰ ਸੰਚਾਰੀ ਰੋਗਾਂ ਸਬੰਧੀ ਲੋਕਾਂ ਦਾ ਚੈੱਕ ਅਪ ਕੀਤਾ ਜਾ ਰਿਹਾ ਹੈ। ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ