ਗੁਰਦਾਸਪੁਰ ਪੁਲਿਸ ਕਤਲ ਕਾਂਡ: ਇੰਦਰਜੀਤ ਵੀ ਗ੍ਰਿਫ਼ਤਾਰ, ਦਿਲਾਵਰ ਸਿੰਘ ਨੇ ਕੀਤੇ ਵੱਡੇ ਖੁਲਾਸੇ
ਇੰਦਰਜੀਤ ਅਤੇ ਰਣਜੀਤ ਨੇ ਮਾਰੀਆਂ ਸੀ ਪੁਲਿਸ ਕਰਮੀਆਂ ਨੂੰ ਗੋਲੀਆਂ; ਦੋ ਦਿਨ ਪਹਿਲਾਂ ਐਨਕਾਊਂਟਰ 'ਚ ਢੇਰ ਹੋਇਆ ਸੀ ਰਣਜੀਤ
ਰੋਹਿਤ ਗੁਪਤਾ
ਗੁਰਦਾਸਪੁਰ/ਅੰਮ੍ਰਿਤਸਰ 27 ਫਰਵਰੀ 2026: ਗੁਰਦਾਸਪੁਰ ਦੇ ਪਿੰਡ ਆਧੀਆਂ ਵਿੱਚ ਦੋ ਪੁਲਿਸ ਕਰਮੀਆਂ ਦੇ ਬੇਰਹਿਮ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਕਤਲ ਕਾਂਡ ਦੇ ਤੀਜੇ ਮੁਲਜ਼ਮ ਇੰਦਰਜੀਤ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਪਹਿਲਾਂ ਕਾਬੂ ਕੀਤੇ ਗਏ ਮੁਲਜ਼ਮ ਦਿਲਾਵਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ ਹੈ।
ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਦਿਲਾਵਰ ਸਿੰਘ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਏਐਸਆਈ (ASI) ਅਤੇ ਪੁਲਿਸ ਕਰਮੀ 'ਤੇ ਗੋਲੀਆਂ ਇੰਦਰਜੀਤ ਅਤੇ ਰਣਜੀਤ ਨੇ ਚਲਾਈਆਂ ਸਨ। ਦਿਲਾਵਰ ਅਨੁਸਾਰ ਉਹ ਸਿਰਫ਼ ਉਨ੍ਹਾਂ ਦੇ ਨਾਲ ਮੌਜੂਦ ਸੀ, ਜਦਕਿ ਕਤਲ ਦੀ ਵਾਰਦਾਤ ਨੂੰ ਇਨ੍ਹਾਂ ਦੋਵਾਂ ਨੇ ਹੀ ਅੰਜਾਮ ਦਿੱਤਾ ਸੀ।
ਜਾਣਕਾਰੀ ਅਨੁਸਾਰ, ਦੋ ਦਿਨ ਪਹਿਲਾਂ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਰਣਜੀਤ ਸਿੰਘ ਢੇਰ ਹੋ ਗਿਆ ਸੀ। ਰਣਜੀਤ ਦੇ ਐਨਕਾਊਂਟਰ ਤੋਂ ਬਾਅਦ ਇੰਦਰਜੀਤ ਫ਼ਰਾਰ ਚੱਲ ਰਿਹਾ ਸੀ, ਜਿਸ ਨੂੰ ਅੱਜ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ ਗਿਆ। ਦਿਲਾਵਰ ਸਿੰਘ ਪਹਿਲਾਂ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ ਅਤੇ ਉਸ ਦੀ ਨਿਸ਼ਾਨਦੇਹੀ 'ਤੇ ਹੀ ਪੁਲਿਸ ਅਗਲੀ ਕੜੀ ਤੱਕ ਪਹੁੰਚੀ ਹੈ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਪਿੰਡ ਆਦੀਆਂ ਵਿੱਚ ਡਿਊਟੀ 'ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਸੀ, ਦਾ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਦੋਸ਼ੀਆਂ ਦੀ ਫੜੋ-ਫੜੀ ਲਈ ਵੱਡੀ ਮੁਹਿੰਮ ਚਲਾਈ ਗਈ ਸੀ।
Click to Follow Babushahi Facebook page →