ਗੁਰਦਾਸਪੁਰ : 66 ਕੇਵੀ ਤਾਰਾਂ ਦੀ ਚਪੇਟ 'ਚ ਆਇਆ ਪਾਵਰਕੌਮ ਅਧਿਕਾਰੀ, ਕਰੰਟ ਲੱਗਣ ਨਾਲ ਮੌ*ਤ
ਰੋਹਿਤ ਗੁਪਤਾ
ਗੁਰਦਾਸਪੁਰ, 12 ਨਵੰਬਰ 2025 : ਡਿਊਟੀ ਦੌਰਾਨ ਬਿਜਲੀ ਵਿਭਾਗ ਦੇ ਮੁਲਾਜ਼ਮ ਦੀ ਕਰੰਟ ਲੱਗਣ ਕਰਕੇ ਮੌਤ ਹੋ ਗਈ। ਅਵਤਾਰ ਸਿੰਘ ਜੋ ਕਾਹਨੂੰਵਾਨ ਦਾ ਰਹਿਣ ਵਾਲਾ ਅਤੇ ਕਾਹਨੂੰਵਾਨ ਵਿਖੇ ਹੀ ਬਿਜਲੀ ਵਿਭਾਗ ਵਿੱਚ ਜੇ ਈ ਦੀ ਨੌਕਰੀ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਓਹੋ 66 ਕੇਵੀ ਵਿਖੇ ਐਸਟੀਮੇਟ ਤਿਆਰ ਕਰ ਰਹੇ ਸਨ ਕਿ ਜਾਨੇ ਅਨਜਾਨੇ ਹਾਈਬੋਲਟੇਜ ਤਾਰਾ ਦੀ ਚਪੇਟ ਵਿੱਚ ਆ ਗਏ
ਕਰੰਟ ਲੱਗਣ ਤੋਂ ਬਾਅਦ ਜਦੋਂ ਆਲੇ ਦੁਆਲੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹਸਪਤਾਲ ਵਿਖੇ ਡਾਕਟਰ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਉਥੇ ਹੀ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਪੋਸਟਮਾਰਟਮ ਕਰਵਾਉਣ ਆਏ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਵਤਾਰ ਸਿੰਘ ਇੱਕ ਬਹੁਤ ਹੀ ਨੇਕ ਇਨਸਾਨ ਸੀ ਅਤੇ ਹਰ ਇੱਕ ਦਾ ਸਾਥ ਦੇਣ ਵਾਲਾ ਬੰਦਾ ਸੀ ਉਹਨਾਂ ਦੀ ਮੌਤ ਕਾਰਨ ਪੂਰੇ ਹੀ ਇਲਾਕੇ ਵਿੱਚ ਸੋਕ ਦੀ ਲਹਿਰ ਹੈ।