ਕੈਪਟਨ ਡਾ:ਅਨੁਭੂਤੀ ਜਯੋਤਸ਼ੀ ਦਾ ਪਿੰਡ ਮਹਿੰਦਲੀ ਖੁਰਦ ਵਿੱਚ ਨਿੱਘਾ ਸੁਆਗਤ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 17 ਨਵੰਬਰ 2025
ਅੱਜ ਪਿੰਡ ਮਹਿੰਦਲੀ ਖੁਰਦ ਵਾਸੀਆਂ ਨੇ ਮਾਣ ਮਹਿਸੂਸ ਕੀਤਾ ਜਦੋਂ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੇ ਕੈਪਟਨ ਅਨੁਭੂਤੀ ਜਯੋਤਸ਼ੀ ਪਹਿਲੀ ਵਾਰ ਆਪਣੇ ਪਿੰਡ ਪਹੁੰਚੇ। ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਕੈਪਟਨ ਅਨੁਭੂਤੀ ਜਯੋਤਸ਼ੀ ਪਤਨੀ ਸ੍ਰੀ ਚਿੰਤਨ ਸ਼ਰਮਾ ,ਰਿਟਾਇਰਡ ਪ੍ਰਿੰਸੀਪਲ ਸ੍ਰੀ ਲੋਕੇਸ਼ ਮੋਹਨ ਸ਼ਰਮਾ ਅਤੇ ਸੀਮਾ ਰਾਣੀ ਦੀ ਪੁੱਤ੍ਰ ਵਧੂ (ਨੂੰਹ) ਹਨ ਅਤੇ ਇਸ ਸਮੇਂ ਉਹ ਲੇਹ ਲਦਾਖ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ।
ਸਰਪੰਚ ਸ੍ਰੀ ਦਲੇਰ ਸਿੰਘ ਜੀ ਨੇ ਉਹਨਾਂ ਨੂੰ ਬੁਕੇ ਭੇਟ ਕਰਕੇ ਸਨਮਾਨਿਤ ਕੀਤਾ।
ਸਾਬਕਾ ਸਰਪੰਚ ਸ੍ਰੀ ਪਵਨ ਕੁਮਾਰ ਜੀ ਨੇ ਕਿਹਾ ਕਿ ਕੈਪਟਨ ਅਨੁਭੂਤੀ ਦਾ ਫੌਜ ਵਿੱਚ ਚੁਣਿਆ ਜਾਣਾ ਪਿੰਡ ਲਈ ਮਾਣ ਦੀ ਗੱਲ ਹੈ ਅਤੇ ਇਹ ਸਾਡੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ।
ਇਸ ਮੌਕੇ ‘ਤੇ ਸਮਾਜ ਸੇਵੀ ਸ੍ਰੀ ਮਤੀ ਅਨੀਤਾ ਸ਼ਰਮਾ, ਬ੍ਰਿਜ ਭੂਸ਼ਣ,ਬ੍ਰਿਜ ਮੋਹਨ, ਭਾਜਪਾ ਆਗੂ ਪਵਨ ਕੁਮਾਰ ਚੰਦਨ, ਅਜੈ ਮਹਿੰਦਲੀ, ਬਾਮ ਨਾਥ ਸ਼ਰਮਾ, ਸੋਨੀ ਕੁਮਾਰ, ਆਦਿ ਹਾਜ਼ਰ ਸਨ।